ਆਪਣਾ ਗਰੁੱਪ -Apna Group - Inderjeet Kamal

Latest

Wednesday, 17 September 2014

ਆਪਣਾ ਗਰੁੱਪ -Apna Group


ਆਪਣਾ ਗਰੁੱਪ -Apna Group ਦੇ ਮੈਂਬਰਾਂ ਦੀ ਇੱਕ ਦਿਲੀ ਇੱਛਾ ਸੀ ਇੱਕ ਇਹੋ ਜਿਹੀ ਸੰਸਥਾ ਦਾ ਵੱਡੇ ਪਧਰ ਤੇ ਗਠਨ ਕੀਤਾ ਜਾਵੇ, ਜੋ ਆਪਣੇ ਆਪ ਨੂੰ ਸਮਾਜ ਨਾਲੋਂ ਪਛੜ ਚੁੱਕੇ ਸਮਝਣ ਵਾਲੇ ਲੋਕਾਂ ਦੀ ਸਹਾਇਤਾ ਕਰ ਸਕੇ | ਇਹ ਸਹਾਇਤਾ ਉਹਨਾਂ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਣੂ ਕਰਵਾਉਣ ਦੇ ਨਾਲਨਾਲ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀਆਂ ਜਾਣ ਵਾਸਤੇ ਕਾਗਜ਼ਾਂ ਤੱਕ ਰਹਿ ਜਾਣ ਵਾਲੀਆਂ ਬਣੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ | ਪਹੁੰਚੇ ਦੋਸਤਾਂ ਦੀ ਬਹੁਮੁੱਲੇ ਸੁਝਾਅ ਸੰਸਥਾ ਦੇ ਗਠਨ ਲਈ ਇੱਕ ਰਾਹਦਸੇਰਾ ਬਣੇ ਤੇ ਮੀਟਿੰਗ ਇੱਕ ਨਿਰਣਾਇਕ ਮੋੜ ਤੇ ਪਹੁੰਚ ਕੇ ਸਮਾਪਤ ਹੋਈ | ਉਹਨਾਂ ਪਰਿਵਾਰਾਂ ਨੂੰ ਵੀ ਜਾਗ੍ਰਿਤ ਕਰਣ ਅਤੇ ਆਰਥਿਕ ਸਹਾਇਤਾ ਦੇਣ ਬਾਰੇ ਫੈਸਲਾ ਲਿਆ ਗਿਆ ਜੋ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਦੀ ਹਾਲਤ ਵਿੱਚ ਨਹੀਂ ਹਨ ਜਾਂ ਆਪਣੀ ਅਗਿਆਨਤਾ ਕਾਰਨ ਪੜ੍ਹਾਉਣਾ ਠੀਕ ਨਹੀਂ ਸਮਝਦੇ | ਇਸ ਸਬੰਧ ਵਿੱਚ ਕੱਲ੍ਹ ਐਤਵਾਰ 27-07-14 ਨੂੰ ਲੁਧਿਆਣਾ ਵਿਖੇ ਮੀਟਿੰਗ ਹੋਈ | ਇਸ ਤੋਂ ਪਹਿਲਾਂ ਵੀ ਇੱਕ ਮੀਟਿੰਗ 21-06-14 ਨੂੰ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ ਵਿੱਚ ਹੋਈ ਸੀ | ਸਾਰਥਕ ਨਤੀਜਿਆਂ ਦੇ ਆਸਵੰਦ ਹਾਂ | 
July 28 · 14

No comments:

Post a Comment