ਮੁਸੀਬਤ ਸਿੰਘ ਦੀ ਮੁਸ਼ਕਿਲ \ ਇੰਦਰਜੀਤ ਕਮਲ - Inderjeet Kamal

Latest

Wednesday, 17 September 2014

ਮੁਸੀਬਤ ਸਿੰਘ ਦੀ ਮੁਸ਼ਕਿਲ \ ਇੰਦਰਜੀਤ ਕਮਲ


ਇੱਕ ਵਾਰ ਮੈਂ ਚੰਡੀਗੜ੍ਹ ਆਪਣੇ ਮਾਮਾ ਜੀ ਕੋਲ ਗਿਆ | ਕਿਸੇ ਜਾਣਕਾਰ ਨੇ ਚੰਡੀਗੜ੍ਹ ਦੇ ਨਜਦੀਕ ਇੱਕ ਪਿੰਡ ਵਿੱਚ ਰਹਿੰਦੇ ਆਪਣੇ ਕਿਸੇ ਦੋਸਤ ਵਾਸਤੇ ਕੋਈ ਰੁੱਕਾ ਦੇ ਦਿੱਤਾ | ਸ਼ਾਮ ਨੂੰ ਮੈਂ ਆਪਣੇ ਮਾਮਾ ਜੀ ਦੇ ਮੁੰਡੇ ਨੂੰ ਲੈਕੇ ਉਸ ਪਿੰਡ ਪਹੁੰਚ ਗਿਆ | ਪਿੰਡ ਜਾਕੇ ਅਸੀਂ ਮੁਸੀਬਤ ਸਿੰਘ ਦਾ ਘਰ ਪੁੱਛਦੇ ਰਹੇ | ਸਾਰੇ ਪਿੰਡ ਵਿੱਚ ਸਾਨੂੰ ਇਸ ਨਾਂ ਦਾ ਬੰਦਾ ਨਾ ਮਲਿਆ | ਅਸੀਂ ਹੈਰਾਨ ਪਰੇਸ਼ਾਨ ਹੋਕੇ ਵਾਪਸ ਆਉਣ ਲੱਗੇ ਤਾਂ ਮੈਂ ਆਪਣੇ ਮਾਮਾ ਜੀ ਦੇ ਮੁੰਡੇ ਨੂੰ ਕਿਹਾ ," ਯਾਰ ! ਇੰਨੀ ਦੂਰ ਤੋਂ ਬੰਦੇ ਨੇ ਰੁੱਕਾ ਭੇਜਿਆ ਏ , ਪਹੁੰਚਾਉਣਾ ਜ਼ਰੂਰੀ ਸੀ !"
ਉਹ ਕਹਿੰਦਾ ," ਹੁਣ ਕੀ ਕਰ ਸਕਦੇ ਹਾਂ ! ਕੰਮ ਤਾਂ ਮੁਸ਼ਕਿਲ ਹੀ ਹੈ |"
ਉਹਦੀ ਗੱਲ ਸੁਣਕੇ ਇੱਕ ਦੰਮ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ | ਮੈਂ ਕਿਹਾ , " ਹੋ ਗਿਆ ਮਸਲਾ ਹੱਲ ਉਹਦਾ ਨਾਂ ਨਹੀਂ ਮੁਸ਼ਕਿਲ ਸਿੰਘ ਹੈ |"
ਅਸੀਂ ਮੁਸ਼ਕਿਲ ਸਿੰਘ ਦਾ ਘਰ ਪੁੱਛਿਆ ਤੇ ਝੱਟ ਮਿਲ ਗਿਆ | ਸਾਰਾ ਮਸਲਾ ਹੱਲ ਹੋ ਗਿਆ | 

July 17-14

No comments:

Post a Comment