ਵਕਤ ਬੜੀ ਤੇਜ਼ੀ ਨਾਲ ਬਦਲਦਾ ਹੈ | ਹੁਣ ਹਰ ਤਿਓਹਾਰ ਨੂੰ ਇੱਕ ਰਸਮ ਦੇ ਤੌਰ ਤੇ ਹੀ ਮਨਾਇਆ ਜਾਂਦਾ ਹੈ , ਕਿਓਂਕਿ ਮਹਿੰਗਾਈ ਤੇ ਰਫਤਾਰ ਦੇ ਜਮਾਨੇ ਵਿੱਚ ਕਿਸੇ ਕੋਲ ਵਕਤ ਹੀ ਨਹੀਂ ਹੈ | ਬੇਸ਼ੱਕ ਬਚਪਣ ਵਿੱਚ ਸਾਨੂੰ ਰੱਖੜੀ ਦੇ ਤਿਓਹਾਰ ਦਾ ਜਿਆਦਾ ਮਤਲਬ ਪਤਾ ਨਹੀਂ ਸੀ ਹੁੰਦਾ, ਪਰ ਤਿਓਹਾਰ ਤੋਂ ਕਈ ਦਿਨ ਪਹਿਲਾਂ ਹੀ ਘਰ ਵਿੱਚ ਰੱਖੜੀਆਂ ਬਨਾਉਣੀਆਂ ਸ਼ੁਰੂ ਕਰ ਦੇਣੀਆਂ | ਰੰਗਬਿਰੰਗੀ ਉੰਨ ਲੈਕੇ ਉਹਨੂੰ ਕਈ ਰੂਪ ਦੇਕੇ ਵੱਖ ਵੱਖ ਨਮੂਨਿਆਂ ਦੀਆਂ ਰੱਖੜੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਤੇ ਉਹਨਾ ਨੂੰ ਬੜਾ ਸੰਭਾਲ ਕੇ ਰੱਖਿਆ ਜਾਂਦਾ ਸੀ | ਅੱਜ ਦੀ ਪੀੜ੍ਹੀ ਦੇ ਬੱਚਿਆਂ ਨੂੰ ਇਹਦੇ ਬਾਰੇ ਸ਼ਾਇਦ ਹੀ ਪਤਾ ਹੋਵੇ | ਉਦੋਂ ਮੂੰਹ ਮਿੱਠਾ ਕਰਨ ਵਾਸਤੇ ਮਿੱਠੇ ਪਕਵਾਨ ਵੀ ਘਰ ਚ ਹੀ ਬਣਦੇ ਸਨ |
ਹੁਣ ਬੱਚਿਆਂ ਦੇ ਦਿਮਾਗ ਤੇ ਪੜ੍ਹਾਈ ਦਾ ਬੋਝ ਹੈ ਤੇ ਮਾਪਿਆਂ ਦੇ ਸਿਰ ਤੇ ਕਮਾਈ ਦਾ | ਵਕਤ ਦੀ ਬੁਹੁਤ ਕਮੀ ਹੈ | ਅੱਜ ਸਭ ਕੁਝ ਤਿਆਰ ਬਰ ਤਿਆਰ ਹੈ ਬਜ਼ਾਰ ਜਾਓ ਖਰੀਦੋ ਤੇ ਵਰਤੋ | ਛੁੱਟੀ !
August 10-14
Sahi keha sir ji
ReplyDelete