ਟੈਲੀਫੋਨ \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਟੈਲੀਫੋਨ \ ਇੰਦਰਜੀਤ ਕਮਲ


ਇੱਕ ਬਣੀਆਂ ਬੜਾ ਕੰਜੂਸ ਸੀ | ਜਦੋਂ ਦੋ ਚਾਰ ਬੰਦੇ ਬੈਠੇ ਹੁੰਦੇ ਨੌਕਰ ਆ ਕੇ ਕਹਿੰਦਾ ,ਲਾਲਾ ਜੀ ਚਾਹ ਪੀ ਲਓ ਠੰਡੀ ਹੋ ਰਹੀ ਏ |"
ਲਾਲਾ ਗੁੱਸਾ ਕਰ ਜਾਂਦਾ ਕਿ ਲੋਕਾਂ ਸਾਹਮਣੇ ਚਾਹ ਦੀ ਗੱਲ ਨਾ ਕਰਿਆ ਕਰ , ਉਹਨਾ ਨੂੰ ਵੀ ਪਿਆਉਣੀ ਪੈਂਦੀ ਏ | ਤੂੰ ਕਿਹਾ ਕਰ ਫੋਨ ਆਇਆ ਹੈ |"
ਅਗਲੇ ਦਿਨ ਨੌਕਰ ਆਇਆ , ਕਹਿੰਦਾ ," ਲਾਲਾ ਜੀ ਫੋਨ ਆਇਆ ਏ | ਆ ਕੇ ਸੁਣ ਲਓ | "
ਲਾਲਾ ਰੁਝਿਆ ਸੀ, ਨਹੀਂ ਗਿਆ | ਨੌਕਰ ਥੋੜੀ ਦੇਰ ਬਾਦ ਆਇਆ , ਕਹਿੰਦਾ ," ਲਾਲਾ ਜੀ ਫੋਨ ਤਾਂ ਠੰਡਾ ਹੋ ਚੱਲਿਆ ਏ ਛੇਤੀ ਆਓ |" 
August 11 ·14

2 comments: