ਜਿੱਥੇ ਦਾਣੇ ਉਥੇ ਨਿਆਣੇ \ ਇੰਦਰਜੀਤ ਕਮਲ - Inderjeet Kamal

Latest

Tuesday, 16 September 2014

ਜਿੱਥੇ ਦਾਣੇ ਉਥੇ ਨਿਆਣੇ \ ਇੰਦਰਜੀਤ ਕਮਲ

ਅਸੀਂ ਛੋਟੇ ਹੁੰਦੇ ਛੁੱਟੀਆਂ ਚ ਕਈ ਕਈ ਦਿਨ ਆਪਣੇ ਨਾਨਕੇ ਰਹਿਣ ਚਲੇ ਜਾਂਦੇ ਸਾਂ | ਪੰਜ ਮਾਮਿਆਂ ਵਿੱਚੋਂ ਤਿੰਨ ਫੌਜ ਵਿੱਚ ਸਨ ਤੇ ਦੋ ਪਿੰਡ ਵਿੱਚ ਹੀ ਵੱਖ ਵੱਖ ਦੁਕਾਨਦਾਰ | ਵੱਡੇ ਮਾਮਾ ਜੀ ਸੁਭਾਅ ਦੇ ਕੁਝ ਚਿੜਚਿੜੇ ਤੇ ਗਰਮ ਸਨ , ਉਹਨਾਂ ਦੇ ਮੁਕਾਬਲੇ ਛੋਟੇ ਮਾਮਾ ਮਾਮੀ ਦੋਵੇਂ ਹੀ ਦਲੇਰ ਤੇ ਹੱਸਮੁਖ ਸਨ | ਅਸੀਂ ਸਾਰਾ ਸਮਾਂ ਛੋਟੇ ਮਾਮਾ ਜੀ ਵੱਲ ਹੀ ਖੇਡਦੇ ਰਹਿੰਦੇ ਸਾਂ | ਉਹਨਾਂ ਵੱਲ ਕਿਸੇ ਕਿਸਮ ਦੀ ਟੋਕਾਟਾਕੀ ਘੱਟ ਹੀ ਹੁੰਦੀ ਸੀ ਤੇ ਅਸੀਂ ਆਪਣਾ ਹੱਕ ਸਮਝਕੇ ਕੁਝ ਵੀ ਮੰਗ ਰੱਖ ਦਿੰਦੇ ਸਾਂ |
ਇੱਕ ਦਿਨ ਘਰ ਦੇ ਕੁਝ ਮੈਂਬਰ ਸਾਡੇ ਬਾਰੇ ਗੱਲ ਕਰ ਰਹੇ ਸਨ ਕਿ ਇਹ ਬੱਚੇ ਛੋਟੇ ਵੱਲ ਹੀ ਕਿਓਂ ਜਿਆਦਾ ਰਹਿੰਦੇ ਨੇ | ਮੇਰੇ ਛੋਟੇ ਮਾਮਾ ਜੀ ਝੱਟ ਬੋਲ ਪਏ , " ਜਿੱਥੇ ਦਾਣੇ ਖਿੱਲਰੇ ਮਿਲਣਗੇ , ਪੰਛੀ ਉੱਥੇ ਹੀ ਚਹਿਕਣਗੇ ! "
ਉਦੋਂ ਮੇਰੀ ਉਮਰ ਬਹੁਤ ਛੋਟੀ ਸੀ ਜਿਸ ਕਾਰਣ ਇਸ ਵਾਕ ਦਾ ਮਤਲਬ ਮੈਨੂੰ ਕਾਫੀ ਦੇਰ ਬਾਦ ਚ ਲੱਗਾ | 22 - 7 -14 

No comments:

Post a Comment