ਮਰੀਜ਼ ਦਾ ਰੱਬ \ ਇੰਦਰਜੀਤ ਕਮਲ - Inderjeet Kamal

Latest

Tuesday, 16 September 2014

ਮਰੀਜ਼ ਦਾ ਰੱਬ \ ਇੰਦਰਜੀਤ ਕਮਲ


ਇੱਕ ਔਰਤ ਆਪਣੀ ਬਹੁਤ ਹੀ ਜਿਆਦਾ ਬੀਮਾਰ ਨੂੰਹ ਨੂੰ ਲੈਕੇ ਮੇਰੇ ਕੋਲ ਇਲਾਜ ਵਾਸਤੇ ਆਉਂਦੀ ਰਹੀ | ਜਦੋਂ ਉਹ ਠੀਕ ਹੋ ਗਈ ਤਾਂ ਉਹਦੀ ਸੱਸ ਕਹਿੰਦੀ," ਚਲੋ ਸ਼ੁਕਰ ਹੈ ਅੱਲ੍ਹਾ ਨੇ ਬਚਾ ਲਈ | "
ਮੈਂ ਕਿਹਾ," ਨਹੀਂ ਇਹਨੂੰ ਕਿਸੇ ਅੱਲ੍ਹਾ ਉਲ੍ਹਾ ਨੇ ਨਹੀਂ ਬਚਾਇਆ |"
ਉਹ ਘਬਰਾਹ ਕੇ ਕਹਿੰਦੀ," ਨਹੀਂ ਡਾਕਟਰ ਸਾਹਿਬ ਇਹਨੂੰ ਤਾਂ ਤੁਸੀਂ ਬਚਾਇਆ ਏ !"
ਮੈਂ ਕਿਹਾ ," ਇਹ ਵੀ ਗਲਤ ਹੈ , ਇਹਦਾ ਅੱਲ੍ਹਾ ,ਭਗਵਾਨ , ਵਾਹਿਗੁਰੂ , ਗੋਡ ਸਭ ਤੂੰ ਏਂ |
ਜੇ ਤੂੰ ਇਹਦਾ ਗੂੰਹ, ਮੂਤ ਤੇ ਖੂਨ ਵਗੈਰਾ ਵਕਤ ਸਿਰ ਸਾਫ਼ ਨਾ ਕਰਦੀ ਤੇ ਇਹਨੂੰ ਇਲਾਜ ਵਾਸਤੇ ਲੈਕੇ ਨਾ ਭਟਕਦੀ ਤਾਂ ਦੁਨੀਆਂ ਦੀ ਕੋਈ ਤਾਕਤ ਇਹਨੂੰ ਬਚਾ ਨਹੀਂ ਸੀ ਸਕਦੀ |" 
September 5

No comments:

Post a Comment