ਲਓ ਇਹਨੂੰ ਵੀ ਓਪਰੀ ਕਸਰ \ਇੰਦਰਜੀਤ ਕਮਲ - Inderjeet Kamal

Latest

Monday, 15 September 2014

ਲਓ ਇਹਨੂੰ ਵੀ ਓਪਰੀ ਕਸਰ \ਇੰਦਰਜੀਤ ਕਮਲ


ਇੱਕ ਅਧਖੜ ਉਮਰ ਦੀ ਬਣੀ ਠਣੀ ਔਰਤ ਆਈ , ਜੋ ਇੱਕ ਅਮੀਰ ਘਰ ਦੀ ਲਗਦੀ , ਕਹਿੰਦੀ ," ਡਾਕਟਰ ਸਾਹਬ , ਓਪਰੀ ਕਸਰ ਦੇ ਮਰੀਜ਼ ਵੀ ਵੇਖਦੇ ਹੋ ? "
ਮੈਂ ਕਿਹਾ , " ਹਾਂਜੀ !"
ਕਹਿੰਦੀ," ਅਸੀਂ ਤਾਂ ਡਾਕਟਰੀ ਇਲਾਜ ਕਰਵਾ ਕਰਵਾ ਕੇ ਥੱਕ ਗਏ ਹਾਂ , ਹੁਣ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ , ਮੈਂ ਕਿਹਾ ਪਹਿਲਾਂ ਪਤਾ ਕਰ ਲਵਾਂ ਕਿਤੇ ਚੱਕਰ ਹੀ ਨਾ ਪਵੇ |"
ਉਹਨੇ ਆਪਣਾ ਮੋਬਾਇਲ ਕਢਿਆ ਤੇ ਨੰਬਰ ਮਿਲਾ ਕੇ ਕਹਿੰਦੀ ," ਹਾਂ ਹੋ ਗਈ ਏ ਗੱਲ ਸਿਫੀ ਨੂੰ ਲੈਕੇ ਆਜਾ |"
ਕਹਿੰਦੀ , " ਕਈ ਵਾਰ ਤਾਂ ਸੁੱਤੇ ਪਏ ਨੂੰ ਵੀ ਝਟਕੇ ਲੱਗਦੇ ਨੇ | ਕੋਈ ਮਿਰਗੀ ਦੱਸਦਾ ਏ ਤੇ ਕੋਈ ਹੋਰ ਕੁਝ , ਪਰ ਠੀਕ ਕਿਤੋਂ ਨਹੀਂ ਹੋਇਆ | ਹੁਣ ਕਿਸੇ ਨੇ ਤੁਹਾਡੀ ਦੱਸ ਪਾਈ ਏ ਤੇ ਸੋਚਿਆ ਸ਼ਾਇਦ ਓਪਰੀ ਕਸਰ ਹੀ ਹੋਵੇ , ਇਹ ਵੀ ਕਰਕੇ ਵੇਖ ਲੈਂਦੇ ਹਾਂ |"
ਮੈਂ ਸੋਚਿਆ ਮਰੀਜ਼ ਵੇਖਣ ਤੋਂ ਪਹਿਲਾਂ ਕੁਝ ਕਹਿਣਾ ਠੀਕ ਨਹੀਂ ਹੈ , ਮਰੀਜ਼ ਵੇਖਕੇ ਹੀ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਏ | ਇੰਨੇ ਚਿਰ ਨੂੰ ਉਹਦੇ ਫੋਨ ਦੀ ਘੰਟੀ ਵੱਜ ਗਈ | ਫੋਨ ਕੰਨ ਨੂੰ ਲਗਾਕੇ ਕਹਿੰਦੀ , " ਠੀਕ ਏ , ਡਾਕਟਰ ਸਾਹਬ ਨੂੰ ਲੈ ਆਉਂਦੀ ਹਾਂ |"
ਮੈਨੂੰ ਕਹਿੰਦੀ ," ਤੁਹਾਨੂੰ ਸੜਕ ਤੱਕ ਜਾਣਾ ਪਏਗਾ ਕਾਰ ਵੱਡੀ ਏ ਗਲੀ ਚੋਂ ਵਾਪਸ ਮੋੜਨੀ ਔਖੀ ਹੋਜੇਗੀ |"
ਮੈਂ ਕਿਹਾ ," ਸੜਕ ਕਿਹੜੀ ਦੂਰ ਏ , ਇੱਕ ਮਿੰਟ ਲਗਦਾ ਏ, ਲੈ ਆਓ |"
ਕਹਿੰਦੀ," ਗੱਲ ਦੂਰ ਦੀ ਨਹੀਂ ,ਉਹ AC ਤੋਂ ਬਿਨ੍ਹਾਂ ਇੱਕ ਮਿੰਟ ਨਹੀਂ ਰਹਿੰਦਾ | ਕਾਰ ਚ AC ਲੱਗਾ ਹੈ | ਅਸੀਂ ਤਾਂ ਉਹਦੇ ਕਮਰੇ ਚ ਵੀ ਖਾਸ AC ਲਗਵਾਇਆ ਏ |"
ਇੰਨੇ ਚਿਰ ਨੂੰ ਮੈਂ ਵੀ ਵਿਹਲਾ ਹੋ ਚੁੱਕਿਆ ਸਾਂ | ਮੈਂ ਉਸ ਔਰਤ ਨਾਲ ਸੜਕ ਵੱਲ ਚੱਲ ਪਿਆ | ਸਾਹਮਣੇ ਕਾਲੇ ਰੰਗ ਦੀ ਸਚਮੁਚ ਹੀ ਵੱਡੀ ਸਾਰੀ ਕਰ ਖੜ੍ਹੀ ਸੀ | ਸ਼ੀਸ਼ੇ ਬੰਦ ਸਨ |
ਕਹਿੰਦੀ," ਪਿਛਲੀ ਸੀਟ ਤੇ ਹੈ ਬੰਦ ਸ਼ੀਸ਼ਿਆਂ ਚੋਂ ਹੀ ਵੇਖ ਲਓ |"
ਮੈਂ ਜਾਕੇ ਵੇਖਿਆ ਕਰ ਦੀ ਪਿਛਲੀ ਸੀਟ ਤੇ ਵੱਡੀ ਵੱਡੀ ਜੱਤ ਵਾਲਾ ਪਹਾੜੀ ਕੁੱਤਾ ਬੈਠਾ ਸੀ | ਮੈਂ ਛੇਤੀ ਹੀ ਵਾਪਸ ਆ ਗਿਆ | 
August 29 -14

No comments:

Post a Comment