ਪਿਛਲੇ ਹਫਤੇ ਇੱਕ ਨੌਜਵਾਨ ਮੁੰਡੇ ਨੂੰ ਮੇਰੇ ਕੋਲ ਲੈਕੇ ਆਏ , ਜੋ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਸੀ | ਸਾਰਾ ਹਾਲਚਾਲ ਜਾਣਨ ਤੋਂ ਬਾਦ ਮੈਂ ਵੇਖਿਆ ਕਿ ਮੁੰਡੇ ਨੂੰ ਸੰਮੋਹਿਤ ਕਰਕੇ ਕੁਝ ਆਦੇਸ਼ ਦੇਣ ਦੀ ਵੀ ਜ਼ਰੂਰਤ ਸੀ | ਮੈਂ ਉਸ ਨੌਜਵਾਨ ਨੂੰ ਅੰਦਰ ਬਣੇ ਕੈਬਿਨ ਵਿੱਚ ਲੇਟਣ ਲਈ ਕਿਹਾ | ਮੈਂ ਦਰਵਾਜ਼ੇ ਕੋਲ ਖੜ੍ਹਾ ਹੋਕੇ ਉਹਨੂੰ ਆਦੇਸ਼ ਦੇਣੇ ਸ਼ੁਰੂ ਕਰ ਦਿਤੇ | ਇਸ ਸਾਰੀ ਕਾਰਵਾਈ ਦੌਰਾਨ ਮੇਰੀ ਸਾਰੀ ਸਰੀਰਕ ਹਰਕਤ ਬਾਹਰ ਬੈਠੇ ਲੋਕਾਂ ਨੂੰ ਨਜਰ ਆਉਂਦੀ ਹੈ | ਥੋੜੇ ਜਿਹੇ ਆਦੇਸ਼ਾਂ ਤੋਂ ਬਾਦ ਹੀ ਉਹ ਨੌਜਵਾਨ ਸੰਮੋਹਨ ਨੀਂਦ ਵਿੱਚ ਪਹੁੰਚ ਗਿਆ | ਹੁਣ ਮੈਂ ਉਹਦੀ ਨਜ਼ਰ ਟਿਕਾਉਣ ਲਈ ਹੱਥ ਵਿੱਚ ਫੜ੍ਹਿਆ ਔਜਾਰ ਆਪਣੀ ਜੇਬ੍ਹ ਵਿੱਚ ਪਾ ਲਿਆ ਤੇ ਉਹਨੂੰ ਉਹਦੀ ਮਾਨਸਿਕ ਹਾਲਤ ਸੁਧਾਰਨ ਲਈ ਆਦੇਸ਼ ਦੇਣੇ ਸ਼ੁਰੂ ਕਰ ਦਿਤੇ |
ਇਸ ਦੌਰਾਨ ਮੇਰੀ ਨਜ਼ਰ ਦਰਵਾਜ਼ੇ ਤੇ ਲੱਗੇ ਜਾਲੇ ਉੱਪਰ ਪੈ ਗਈ | ਮੈਂ ਉਸ ਨੌਜਵਾਨ ਨੂੰ ਆਦੇਸ਼ ਦਿੰਦੇ ਦਿੰਦੇ ਹੀ ਆਪਣੇ ਪੈਰ ਕੋਲ ਪਿਆ ਝਾੜੂ ਚੁੱਕਿਆ ਤੇ ਦਰਵਾਜ਼ੇ ਚ ਲੱਗਾ ਜਾਲਾ ਉਤਾਰ ਕੇ ਝਾੜੂ ਫਿਰ ਉੱਥੇ ਰੱਖ ਦਿਤਾ ਤੇ ਨੌਜਵਾਨ ਨੂੰ ਆਦੇਸ਼ ਦੇਣੇ ਜਾਰੀ ਰੱਖੇ | ਅਖੀਰ ਕਾਰਵਾਈ ਪੂਰੀ ਹੋਣ ਤੇ ਮੈ ਉਸ ਨੌਜਵਾਨ ਨੂੰ ਸੰਮੋਹਨ ਨੀਂਦ ਤੋਂ ਜਗਾਇਆ ਤੇ ਉਹਨੂੰ ਭੇਜ ਦਿਤਾ |
ਅੱਜ ਉਹ ਇੱਕ ਹੋਰ ਨੌਜਵਾਨ ਨੂੰ ਲੈਕੇ ਆਏ | ਮੈਂ ਉਹਨੂੰ ਵੀ ਸੰਮੋਹਿਤ ਕੀਤਾ ਤੇ ਜ਼ਰੂਰੀ ਆਦੇਸ਼ ਦੇਣ ਤੋਂ ਬਾਦ ਉਠਾ ਦਿਤਾ | ਇੱਕ ਔਰਤ ਜੋ ਦੋਵੇਂ ਵਾਰ ਨਾਲ ਆਈ ਸੀ , ਕਹਿੰਦੀ , " ਪਹਿਲਾ ਮੁੰਡਾ ਤਾਂ ਬਿਲਕੁਲ ਠੀਕ ਹੋ ਗਿਆ ਏ , ਪਰ ਇਹ ਨਹੀਂ ਛੇਤੀ ਠੀਕ ਹੁੰਦਾ |"
ਮੈਂ ਕਿਹਾ ," ਨਹੀਂ , ਇਹੋ ਜਿਹੀ ਕੋਈ ਗੱਲ ਨਹੀਂ , ਇਹ ਬਿਲਕੁਲ ਠੀਕ ਹੈ |"
ਕਹਿੰਦੀ , " ਨਹੀਂ ਡਾਕਟਰ ਸਾਹਬ , ਝਾੜੇ ਝਾੜੇ ਚ ਫਰਕ ਹੁੰਦਾ ਏ ! ਮੈਂ ਵੀ ਬਹੁਤ ਝਾੜੇ ਵਾਲਿਆਂ ਕੋਲ ਘੁੰਮੀ ਹਾਂ | ਪਹਿਲੇ ਮੁੰਡੇ ਨੂੰ ਤੁਸੀਂ ਝਾੜਾ ਝਾੜੂ ਨਾਲ ਕੀਤਾ ਸੀ ਤੇ ਇਹਨੂੰ ਸਾਦਾ ਹੀ ਕਰ ਦਿਤਾ |"
ਇਹੋ ਜਿਹੇ ਲੋਕ ਮਰੀਜਾਂ ਨੂੰ ਛੇਤੀ ਠੀਕ ਨਹੀਂ ਹੋਣ ਦਿੰਦੇ | ਮੈਨੂੰ ਵੀ ਲਗਦਾ ਏ ਉਸ ਮੁੰਡੇ ਦਾ ਇੱਕ ਹੋਰ ਚੱਕਰ ਲਗ ਸਕਦਾ ਏ |
August 23-14ਅੱਜ ਉਹ ਇੱਕ ਹੋਰ ਨੌਜਵਾਨ ਨੂੰ ਲੈਕੇ ਆਏ | ਮੈਂ ਉਹਨੂੰ ਵੀ ਸੰਮੋਹਿਤ ਕੀਤਾ ਤੇ ਜ਼ਰੂਰੀ ਆਦੇਸ਼ ਦੇਣ ਤੋਂ ਬਾਦ ਉਠਾ ਦਿਤਾ | ਇੱਕ ਔਰਤ ਜੋ ਦੋਵੇਂ ਵਾਰ ਨਾਲ ਆਈ ਸੀ , ਕਹਿੰਦੀ , " ਪਹਿਲਾ ਮੁੰਡਾ ਤਾਂ ਬਿਲਕੁਲ ਠੀਕ ਹੋ ਗਿਆ ਏ , ਪਰ ਇਹ ਨਹੀਂ ਛੇਤੀ ਠੀਕ ਹੁੰਦਾ |"
ਮੈਂ ਕਿਹਾ ," ਨਹੀਂ , ਇਹੋ ਜਿਹੀ ਕੋਈ ਗੱਲ ਨਹੀਂ , ਇਹ ਬਿਲਕੁਲ ਠੀਕ ਹੈ |"
ਕਹਿੰਦੀ , " ਨਹੀਂ ਡਾਕਟਰ ਸਾਹਬ , ਝਾੜੇ ਝਾੜੇ ਚ ਫਰਕ ਹੁੰਦਾ ਏ ! ਮੈਂ ਵੀ ਬਹੁਤ ਝਾੜੇ ਵਾਲਿਆਂ ਕੋਲ ਘੁੰਮੀ ਹਾਂ | ਪਹਿਲੇ ਮੁੰਡੇ ਨੂੰ ਤੁਸੀਂ ਝਾੜਾ ਝਾੜੂ ਨਾਲ ਕੀਤਾ ਸੀ ਤੇ ਇਹਨੂੰ ਸਾਦਾ ਹੀ ਕਰ ਦਿਤਾ |"
ਇਹੋ ਜਿਹੇ ਲੋਕ ਮਰੀਜਾਂ ਨੂੰ ਛੇਤੀ ਠੀਕ ਨਹੀਂ ਹੋਣ ਦਿੰਦੇ | ਮੈਨੂੰ ਵੀ ਲਗਦਾ ਏ ਉਸ ਮੁੰਡੇ ਦਾ ਇੱਕ ਹੋਰ ਚੱਕਰ ਲਗ ਸਕਦਾ ਏ |
No comments:
Post a Comment