ਘੱਟ ਬੋਲੋ ਸੁਖੀ ਰਹੋ \ ਇੰਦਰਜੀਤ ਕਮਲ - Inderjeet Kamal

Latest

Tuesday, 16 September 2014

ਘੱਟ ਬੋਲੋ ਸੁਖੀ ਰਹੋ \ ਇੰਦਰਜੀਤ ਕਮਲ



ਲੋਕ ਕਿਸੇ ਵੀ ਗੱਲ ਦੇ ਕਾਰਨ ਨੂੰ ਸਮਝਣ ਦੀ ਥਾਂ ਉਹਦੇ ਵਾਸਤੇ ਟੂਣੇ ਟੋਟਕਿਆ ਵਾਸਤੇ ਚੱਲ ਪੈਂਦੇ ਹਨ | ਦੋ ਕੁ ਮਹੀਨੇ ਪਹਿਲਾਂ ਮੇਰੇ ਕੋਲ ਇੱਕ ਮਾਂ ਧੀ ਆਈਆਂ | ਮਾਂ ਕਹਿੰਦੀ ਕਿ ਉਹਦਾ ਜਵਾਈ ਉਹਦੀ ਕੁੜੀ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਦਾ , ਹਮੇਸ਼ਾ ਆਪਣੀ ਮਾਂ ਦਾ ਪੱਖ ਪੂਰਦਾ ਹੈ | ਕੁੜੀ ਨੇ ਪੇਕੇ ਵੀ ਆਉਣਾ ਹੋਵੇ ਤਾਂ ਇਹਦਾ ਭਰਾ ਜਾਕੇ ਲੈਕੇ ਆਉਂਦਾ ਹੈ ਤੇ ਉਹੀ ਛੱਡ ਕੇ ਆਉਂਦਾ ਹੈ | ਕੁੜੀ ਨੇ ਵੀ ਰੱਜ ਕੇ ਆਪਣੇ ਘਰ ਵਾਲੇ ਬੁਰਾਈ ਕੀਤੀ ਕਿ ਉਹ ਉਹਦੀ ਕੋਈ ਵੀ ਗੱਲ ਨਹੀਂ ਮੰਨਦਾ ਤੇ ਹਰ ਗੱਲ ਤੇ ਝਿੜਕਦਾ ਰਹਿੰਦਾ ਹੈ | ਕੁੜੀ ਦੀ ਬੋਲਬਾਣੀ ਵਿੱਚ ਬਹੁਤ ਕੜਵਾਹਟ ਸੀ ਤੇ ਸ਼ਬਦਾਂ ਦੀ ਚੋਣ ਵੀ ਹਸੀ ਨਹੀਂ ਸੀ | ਮੈਂ ਉਸ ਕੁੜੀ ਨੂੰ ਆਪਣੇ ਘਰਵਾਲੇ ਨਾਲ ਆਉਣ ਦੀ ਸਲਾਹ ਦਿੱਤੀ ਪਰ ਉਹਨੇ ਸਾਫ਼ ਕਿਹਾ ਕਿ ਉਹ ਉਹਦੇ ਨਾਲ ਨਹੀਂ ਆਏਗਾ ਕਿਓਂਕਿ ਉਹ ਕਦੇ ਵੀ ਉਹਦੇ ਨਾਲ ਕਿਤੇ ਨਹੀਂ ਗਿਆ | ਉਹਨਾਂ ਦੱਸਿਆ ਕਿ ਉਹ ਬਹੁਤ ਬਾਬਿਆਂ ਕੋਲੋਂ ਧਾਗੇ ਤਵੀਤ ਕਰਵਾ ਚੁੱਕੀਆਂ ਹਨ ਪਰ ਕੋਈ ਅਸਰ ਨਹੀਂ ਹੋਇਆ | ਹੁਣ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ ਤਾਂ ਇਧਰ ਆ ਗਈਆਂ |
ਮੇਰਾ ਵਿਚਾਰ ਸੀ ਕਿ ਦੋਹਾਂ ਧਿਰਾਂ ਨੂੰ ਮਿਲ ਕੇ ਤੇ ਗੱਲਬਾਤ ਸੁਣ ਕੇ ਕਿਸੇ ਨਤੀਜੇ ਤੇ ਪਹੁੰਚਿਆ ਜਾਵੇ | ਪਰ ਜਦੋਂ ਇਹ ਸੰਭਵ ਨਾ ਹੋ ਸਕਿਆ ਤਾਂ ਮੈਂ ਆਪਣੇ ਆਪ ਨਾਲ ਸਲਾਹ ਕੀਤੀ ਤੇ ਇੱਕ ਨਤੀਜੇ ਤੇ ਪਹੁੰਚਿਆ | ਮੈਨੂੰ ਆਪਣੀ ਸਮਝ ਮੁਤਾਬਿਕ ਲੱਗਾ ਕਿ ਇਸ ਕੁੜੀ ਦੀ ਬੋਲਬਾਣੀ ਦੇ ਕਾਰਨ ਹੀ ਘਰ ਦਾ ਮਾਹੌਲ ਖਰਾਬ ਹੋਇਆ ਹੋਵੇਗਾ | ਮੈਂ ਉਸ ਕੁੜੀ ਨੂੰ ਸਲਾਹ ਦਿੱਤੀ ਕਿ ਉਹਨੂੰ 40 ਦਿਨ ਵਾਸਤੇ ਮੇਰੀ ਸਲਾਹ ਮੰਨਣੀ ਪਵੇਗੀ ਤੇ ਆਪਣੇ ਘਰਵਾਲੇ ਦੀ ਕਿਸੇ ਵੀ ਗੱਲ ਦਾ ਵਿਰੋਧ ਨਾ ਕਰੇ ਸਗੋਂ ਉਸਦੀ ਹਾਂ ਵਿੱਚ ਹਾਂ ਮਿਲਾਵੇ ਤੇ ਉਹਦੀ ਹਰ ਜਾਇਜ਼ ਗੱਲ ਮੰਨੇ | ਮੈਂ ਉਹਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਆਪਣੀ ਗੱਲਬਾਤ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਦਾ ਵੀ ਖਿਆਲ ਰੱਖੇ ਤੇ ਘੱਟੋਘੱਟ 40 ਆਪਣੀ ਸੱਸ ਨਾਲ ਵੀ ਨਜਦੀਕੀ ਤੇ ਪਿਆਰ ਬਣਾਕੇ ਰੱਖੇ | ਮੈਂ ਉਹਨਾਂ ਨੂੰ ਕਿਹਾ ਕਿ ਇਹ 40 ਦਿਨ ਦਾ ਪਰਹੇਜ਼ ਕਰਨ ਤੋਂ ਬਾਦ ਹੀ ਮੈਂ ਕੁਝ ਕਰ ਸਕਦਾ ਹਾਂ |
ਇਹ ਗੱਲ ਮੇਰੇ ਦਿਮਾਗ ਵਿੱਚੋਂ ਨਿਕਲ ਚੁੱਕੀ ਸੀ | ਦੋ ਦਿਨ ਪਹਿਲਾਂ ਅਚਾਨਕ ਉਸ ਲੜਕੀ ਦੀ ਮਾਂ ਆਪਣੇ ਘਰਵਾਲੇ ਨਾਲ ਆ ਗਈ | ਉਹਦੇ ਘਰਵਾਲੇ ਨੇ ਦੱਸਿਆ ਕਿ ਮੇਰਾ ਦੱਸਿਆ ਟੋਟਕਾ ਬਹੁਤ ਕਾਮਯਾਬ ਸਾਬਤ ਹੋਇਆ ਹੈ ਤੇ ਉਹਨਾਂ ਦਾ ਜਵਾਈ ਇੱਕ ਵਾਰ ਉਹਨਾਂ ਦੀ ਧੀ ਨੂੰ ਨਾਲ ਲੈਕੇ ਉਹਨਾਂ ਦੇ ਘਰ ਚੱਕਰ ਵੀ ਮਾਰ ਗਿਆ ਹੈ | ਹੁਣ ਨੂੰਹ ਸੱਸ ਦੀ ਵੀ ਆਪਸ ਵਿੱਚ ਕਾਫੀ ਹੱਦ ਤੱਕ ਬਣਨ ਲਗ ਪਈ ਹੈ |
ਹੁਣ ਮੈਂ ਉਹਨਾਂ ਨੂੰ ਸਪਸ਼ਟ ਦੱਸ ਦਿੱਤਾ ਕਿ ਉਹਨਾਂ ਦੀ ਧੀ ਦੇ ਘਰ ਅੰਦਰ ਅਣਬਣ ਦਾ ਕਾਰਣ ਜ਼ਿਆਦਾਤਰ ਉਹਨਾਂ ਦੀ ਧੀ ਦੀ ਬੋਲਬਾਣੀ ਹੀ ਸੀ ਜਿਸ ਨੂੰ ਮੈਂ ਉਹਨੂੰ ਕਾਬੂ ਰੱਖਣ ਲਈ ਕਿਹਾ ਸੀ | ਕੁੜੀ ਦੀ ਮਾਂ ਨੂੰ ਮੈਂ ਇਹ ਵੀ ਕਿਹਾ ਕਿ ਉਹ ਆਪਣੀ ਧੀ ਦੇ ਪਰਿਵਾਰਕ ਮਾਮਲਿਆਂ ਵਿੱਚ ਘੱਟ ਦਖਲ ਦੇਵੇ ਤੇ ਆਪਣੀ ਧੀ ਨੂੰ ਕਹੇ ਕਿ ਉਹ ਹਮੇਸ਼ਾ ਵਾਸਤੇ ਉਹ 40 ਦਿਨਾਂ ਵਾਲੇ ਸੁਭਾਅ ਵਾਲੀ ਔਰਤ ਬਣ ਕੇ ਰਹੇ |
ਉਹ ਮੇਰੀ ਗੱਲ ਨਾਲ ਸਹਿਮਤ ਹੋਕੇ ਚਲੇ ਗਏ | ਅੱਜ ਉਹ ਕੁੜੀ ਆਪਣੇ ਘਰਵਾਲੇ ਨਾਲ ਮੇਰੇ ਕਲੀਨਿਕ ਤੇ ਆਈ | ਦੋਵੇਂ ਬਹੁਤ ਖੁਸ਼ ਸਨ | ਦੋਹਾਂ ਤੋਂ ਕੁਝ ਵਾਦੇ ਲੈਕੇ ਉਹਨਾਂ ਨੂੰ ਭੇਜ ਦਿੱਤਾ 

2 comments: