ਸੱਪ \ ਇੰਦਰਜੀਤ ਕਮਲ - Inderjeet Kamal

Latest

Wednesday, 17 September 2014

ਸੱਪ \ ਇੰਦਰਜੀਤ ਕਮਲ

ਕੋਈ ਵੇਲਾ ਸੀ ਲੋਕ ਸੱਪ ਦਾ ਨਾਂ ਲੈਣ ਤੋਂ ਵੀ ਡਰਦੇ ਸਨ | ਅਗਰ ਕਿਸੇ ਨੂੰ ਸੱਪ ਨੇ ਡੰਗ ਜਾਣਾ ਤਾਂ ਸਾਡੇ ਇਲਾਕੇ ਚ ਕਹਿੰਦੇ ਸੀ , ਕੱਖ ਲੱਗ ਗਿਆ ਜਾਂ ਕੀੜਾ ਫੂਕ ਮਾਰ ਗਿਆ | ਅਗਰ ਕੋਈ ਸੱਪਾਂ ਦੀਆਂ ਗੱਲਾਂ ਕਰਦਾ ਤਾਂ ਲੋਕ ਉਹਨੂੰ ਟੋਕ ਦਿੰਦੇ ਸਨ ਤੇ ਸੱਪ ਸ਼ਬਦ ਦੀ ਥਾਂ ਦੇਵਤਾ ਸ਼ਬਦ ਵਰਤਦੇ ਸਨ | ਕਹਿੰਦੇ ਸਨ ,"ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ , ਜਿੱਥੇ ਇਹਦਾ ਜ਼ਿਕਰ ਹੁੰਦਾ ਏ ਉੱਥੇ ਇਹ ਦੇਵਤਾ ਵੀ ਜ਼ਰੂਰ ਹੁੰਦਾ ਏ |" ਇਹਦਾ ਇੱਕੋ ਇੱਕ ਕਾਰਣ ਮੈਨੂੰ ਸਮਝ ਆਉਂਦਾ ਹੈ ਕਿ ਪਹਿਲਾਂ ਜਿਆਦਾ ਲੋਕ ਕੱਚੇ ਘਰਾਂ ਚ ਰਹਿੰਦੇ ਸਨ ਤੇ ਸੱਪ ਆਮ ਹੀ ਨਿਕਲ ਆਉਂਦੇ ਸਨ | ਹੁਣ ਪੱਕੇ ਘਰ ਹੋਣ ਕਰਕੇ ਨਵੀਂ ਪੀੜੀ ਦਾ ਸੱਪ ਨਾਲ ਵਾਹ ਘੱਟ ਪੈਂਦਾ ਹੈ | ਪਹਿਲਾਂ ਸੱਪ ਫੜਨ ਵਾਲੇ ਵੀ ਆਮ ਹੀ ਮਿਲ ਜਾਂਦੇ ਸਨ ਤੇ ਹੁਣ Discovery Channel India ਤੇ |

No comments:

Post a Comment