JATINDER SABHARWAL PRESS REPORTER
ਕੁਝ ਮਹੀਨੇ ਪਹਿਲਾਂ ਮੇਰੀ ਬੇਟੀ ਦੀ ਇੱਕ ਚਾਰ ਮਹੀਨੇ ਦੀ ਟ੍ਰੇਨਿੰਗ ਮੋਹਾਲੀ ਵਿਖੇ ਹੋਣੀ ਸੀ | ਉਹਦੇ ਨਾਲ ਵੱਖ ਵੱਖ ਸੂਬਿਆਂ ਤੋਂ ਆਈਆਂ ਉਹਦੀਆਂ ਤਿੰਨ ਸਹੇਲੀਆਂ ਵੀ ਸਨ , ਜਿਹਨਾਂ ਦੇ ਮਾਪਿਆਂ ਨੇ ਉਹਨਾਂ ਦੀ ਟ੍ਰੇਨਿੰਗ ਵਾਸਤੇ ਪ੍ਰਬੰਧ ਕਰਨ ਦਾ ਜਿੰਮਾ ਵੀ ਮੇਰਾ ਲਗਾ ਦਿੱਤਾ | ਅਸੀਂ ਮੁਹਾਲੀ ਗਏ ਤੇ ਘੁੰਮ ਫਿਰ ਕੇ ਕੁੜੀਆਂ ਵਾਸਤੇ ਇੱਕ P G ਦੀ ਚੋਣ ਕਰ ਲਈ | P G ਦੇ ਮਾਲਿਕ ਨਾਲ ਗੱਲਬਾਤ ਹੋਣ ਤੋਂ ਬਾਦ ਉਹਦੀ ਬਣਦੀ ਰਕਮ ਤੇ ਉਹਦੇ ਨਾਲ 2000 ਰੂਪਏ ਦੇ ਹਿਸਾਬ ਨਾਲ ( 2000 X 4 = 8000 )ਸਿਕੋਰਟੀ ਜਮ੍ਹਾਂ ਕਰਵਾ ਦਿੱਤੀ | ਟ੍ਰੇਨਿੰਗ ਖਤਮ ਹੋਣ ਤੇ ਜਦੋਂ ਕੁੜੀਆਂ ਨੇ ਆਪਣੀ ਸਿਕੋਰਟੀ ਵਾਪਸ ਮੰਗੀ ਤਾਂ P G ਦੇ ਮਾਲਿਕ ਇਹ ਕਹਿ ਕੇ ਸਿਕੋਰਟੀ ਦੇਣ ਤੋਂ ਨਾਂਹ ਕਰ ਦਿੱਤੀ ਕੀ ਉਹਨਾਂ ਨੇ ਉਹਨੂੰ P G ਛੱਡਣ ਤੋਂ 15 ਦਿਨ ਪਹਿਲਾਂ ਨੋਟਿਸ ਕਿਓਂ ਨਹੀਂ ਦਿੱਤਾ | ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ P G ਦੇ ਮਾਲਿਕ ਨੂੰ ਫੋਨ ਕੀਤਾ | ਉਹਦੀ ਸੂਈ ਇੱਕ ਹੀ ਗੱਲ ਤੇ ਅਟਕੀ ਹੋਈ ਸੀ ਕਿ ਉਹਨੂੰ ਪੰਦਰਾਂ ਦਿਨ ਪਹਿਲਾਂ ਨੋਟਿਸ ਕਿਓਂ ਨਹੀਂ ਦਿੱਤਾ ਗਿਆ | ਮੈਂ ਉਹਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਉਹਨੂੰ ਚਾਰ ਮਹੀਨੇ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ , ਫਿਰ 15 ਦਿਨ ਦੇ ਨੋਟਿਸ ਦੀ ਕੀ ਤੁੱਕ ? ਪਰ ਉਹ ਟੱਸ ਤੋ ਮੱਸ ਨਾ ਹੋਇਆ | ਹੁਣ ਤੱਕ ਮੈਨੂੰ ਸਮਝ ਆ ਚੁੱਕੀ ਸੀ ਕਿ ਉਹਦੇ ਦਿਮਾਗ ਵਿੱਚ ਇੱਕੋ ਗੱਲ ਸੀ ਕਿ ਲੋਕਾਂ ਦੇ ਬੱਚੇ ਦੂਰੋਂ ਦੂਰੋਂ ਆਉਂਦੇ ਹਨ ਤੇ ਵਾਪਿਸ ਜਾਣ ਤੋਂ ਬਾਦ ਦੋ ਹਜ਼ਾਰ ਰੂਪਏ ਪਿੱਛੇ ਇੰਨੀ ਦੂਰ ਆਪਣਾ ਵਕਤ ਖਰਾਬ ਕਰਨ ਕੌਣ ਆਏਗਾ | ਉਹਦੀਆਂ ਗੱਲਾਂ ਤੋਂ ਸਾਫ਼ ਝਲਕ ਰਿਹਾ ਸੀ ਕਿ ਉਹਦੇ ਮੁੰਹ ਨੂੰ ਖੂਨ ਲੱਗ ਚੁੱਕਾ ਹੈ ਤੇ ਉਹ ਕਈ ਲੋਕਾਂ ਦੇ ਪੈਸੇ ਮਾਰ ਚੁੱਕਾ ਹੈ | ਮੇਰੇ ਵਾਸਤੇ ਹੁਣ ਇਹ ਰਕਮ ਦਾ ਸਵਾਲ ਨਾ ਹੋ ਕੇ ਇੱਜਤ ਦਾ ਸਵਾਲ ਬਣ ਚੁੱਕਾ ਸੀ | ਮੈਂ ਇਸ ਮਸਲੇ ਦੇ ਹੱਲ ਵਾਸਤੇ ਆਸ ਪਾਸ ਝਾਤੀ ਮਾਰੀ ਤਾਂ ਫੇਸ ਬੁੱਕ ਦੀ ਮਿੱਤਰ ਸੂਚੀ ਵਿੱਚੋਂ ਦੋ ਨਾਂ ਮੇਰੇ ਦਿਮਾਗ ਵਿੱਚ ਆਏ ,ਇੱਕ Rajwant Singh Mohali ਜੀ ਤੇ ਦੂਜਾ ਨਾਂ ਸੀ ਮੋਹਾਲੀ ਦੇ ਨੌਜਵਾਨ ਤੇ ਪ੍ਰਮੁੱਖ ਪੱਤਰਕਾਰ Jatinder Sabharwal Journalist ਜੀ ਦਾ | ਇਹਨਾਂ ਲੋਕਾਂ ਨਾਲ ਮੇਰੀ ਕਦੇ ਕਦੇ ਫੋਨ ਜਾਂ inbox ਰਾਹੀਂ ਗੱਲਬਾਤ ਹੋਈ ਸੀ | ਇਹਨਾਂ ਦੋਹਾਂ ਵਿੱਚੋਂ ਮੈਂ Jatinder Sabharwal Journalist ਜੀ ਦੀ ਚੋਣ ਕੀਤੀ |ਸੰਪਰਕ ਕਰਨ ਤੇ Jatinder Sabharwal Journalist ਜੀ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ | ਮੈਂ ਆਪਣਾ ਮਸਲਾ ਦੱਸਿਆ ਤਾਂ ਉਹਨਾਂ ਨੇ ਉਸ ਵਿਅਕਤੀ ਦਾ ਫੋਨ ਨੰਬਰ ਤੇ ਨਾਂ ਦੱਸਣ ਲਈ ਕਿਹਾ | ਮੈਂ ਨਾਂ ਤੇ ਫੋਨ ਨੰਬਰ SMS ਕਰ ਦਿੱਤਾ | ਚੰਦ ਮਿੰਟਾਂ ਵਿੱਚ ਹੀ ਮੈਨੂੰ ਵਾਪਸੀ ਫੋਨ ਆਇਆ ," ਉਸ ਵਿਅਕਤੀ ਨੂੰ ਮੈਂ ਆਪਣੀ ਭਾਸ਼ਾ ਵਿੱਚ ਸਮਝਾ ਦਿੱਤਾ ਹੈ , ਤੁਹਾਡੀ ਰਕਮ ਮਿਲ ਜਾਏਗੀ , ਉਹਨੂੰ ਫੋਨ ਕਰ ਲਓ " ਮੈਂ ਉਹਨੂੰ ਫੋਨ ਕਰਨ ਦੀ ਥਾਂ ਆਪਣੀ ਬੇਟੀ ਨੂੰ ਫੋਨ ਕਰਕੇ ਕਿਹਾ ਕਿ ਉਹਦੇ ਕੋਲੋਂ ਆਪਣੇ ਪੈਸੇ ਮੰਗੇ | ਥੋੜੀ ਦੇਰ ਬਾਦ ਹੀ ਬੇਟੀ ਦਾ ਫੋਨ ਆਇਆ ਤੇ ਉਹ ਮੈਨੂੰ ਪੁੱਛ ਰਹੀ ਸੀ ," ਪਾਪਾ ਤੁਸੀਂ ਕੀਤਾ ਕੀ ਹੈ P G ਦਾ ਮਲਿਕ ਤਾਂ ਬਹੁਤ ਘਬਰਾਇਆ ਹੋਇਆ ਹੈ ਤੇ ਝੱਟ ਹੀ ਪੈਸੇ ਦੇਨੇ ਮੰਨ ਗਿਆ ਹੈ "
ਵਾਕਿਆ ਹੀ ਚੋਰ ਦੇ ਪੈਰ ਨਹੀਂ ਹੁੰਦੇ | ਸਾਡੀ ਰਕਮ ਵੀ ਮਿਲ ਗਈ ਤੇ ਇੱਜਤ ਵੀ ਰਹਿ ਗਈ | ਮੈਂ Jatinder Sabharwal Journalist ਜੀ ਦਾ ਤੇ ਫੇਸਬੁੱਕ ਦਾ ਧੰਨਵਾਦੀ ਹਾਂ |
ਇੱਜ਼ਤ ਦੇਣ ਲਈ ਧੰਨਵਾਦ ਡਾਕਟਰ ਸਾਹਿਬ ਜੀ
ReplyDeleteਧੰਨਵਾਦ ਤਾਂ ਮੈਂ ਕਰ ਰਿਹਾ ਹਾਂ ਤੁਹਾਡਾ ਤਾਂ ਹੱਕ ਹੈ
Deleteਮੇਰੇ ਦੋਸਤ ਦੀ ਬੇਟੀ ਜਾਂ ਬੇਟਾ ਮੇਰੇ ਆਪਣੇ ਬੱਚਿਆਂ ਵਰਗੇ ਹਨ
Delete