ਕੱਛਾ ਬਨੈਣ \ ਇੰਦਰਜੀਤ ਕਮਲ - Inderjeet Kamal

Latest

Wednesday, 17 September 2014

ਕੱਛਾ ਬਨੈਣ \ ਇੰਦਰਜੀਤ ਕਮਲ

ਕਈ ਵਾਰ ਕਈ ਲੋਕ ਜਾਣਦੇ ਹੋਏ ਵੀ ਐਸਾ ਸਵਾਲ ਕਰਨਗੇ ਜਿਹਦਾ ਕੋਈ ਮਤਲਬ ਨਹੀਂ ਹੁੰਦਾ |ਕੱਲ੍ਹ ਸਵੇਰੇ ਸਵੇਰ ਦੀ ਗੱਲ ਹੈ , ਤੇਜੇ ਨੇ ਮੋਢੇ ਤੇ ਤੌਲੀਆ ਟੰਗਿਆ ਤੇ ਹੱਥ ਵਿੱਚ ਕੱਛਾ ਬਨੈਣ ਫੜ ਕੇ ਬਾਥਰੂਮ ਵੱਲ ਤੁਰਿਆ ਜਾਵੇ | ਤੇਜੇ ਦੀ ਵਹੁਟੀ ਆਵਾਜ਼ ਮਾਰਕੇ ਕਹਿੰਦੀ ,
" ਏ ਜੀ ! ਨਹਾਉਣ ਚੱਲੇ ਓ ?"
ਤੇਜੇ ਨੇ ਇੱਕ ਵਾਰ ਗੁੱਸੇ ਨਾਲ ਮੁੜ ਕੇ ਵੇਖਿਆ ਫਿਰ ਕਹਿੰਦਾ ,
" ਨਹੀਂ ! ਪਿੰਡ ਚ ਹੋਕਾ ਦੇਕੇ , ਤੌਲੀਆ ਤੇ ਕੱਛਾ ਬਨੈਣ ਵੇਚਣ ਚਲਿਆ ਹਾਂ " 20-07-14 

No comments:

Post a Comment