ਕੇਲਿਆਂ ਦੀ ਸਬਜ਼ੀ \ ਇੰਦਰਜੀਤ ਕਮਲ - Inderjeet Kamal

Latest

Tuesday, 16 September 2014

ਕੇਲਿਆਂ ਦੀ ਸਬਜ਼ੀ \ ਇੰਦਰਜੀਤ ਕਮਲ


ਰਾਤੀਂ ਘਰ ਗਿਆ , ਮੂੰਹ ਹੱਥ ਧੋਕੇ ਰੋਟੀ ਖਾਣ ਦੀ ਤਿਆਰੀ ਕਰਦੇ ਹੋਏ ਪੁੱਛਿਆ ," ਅੱਜ ਬਣਾਇਆ ਕੀ ਏ ?"
ਜਵਾਬ ਆਇਆ ," ਕੇਲਿਆਂ ਦੀ ਸਬਜ਼ੀ |"
ਮਨ ਚ ਸੋਚਿਆ ਰਾਤ ਨੂੰ ਸੁੱਕੀ ਸਬਜ਼ੀ ਨਾਲ ਰੋਟੀ ਖਾਣ ਦਾ ਮਜ਼ਾ ਨਹੀਂ ਆਉਣਾ | ਪਰ ਜਦੋਂ ਪਹਿਲੀ ਗਰਾਹੀ ਹੀ ਮੂੰਹ ਵਿੱਚ ਪਾਈ ਤਾਂ ਸਬਜ਼ੀ ਦਾ ਮਜ਼ਾ ਆ ਗਿਆ | ਮੈਂ ਲਾਲਚ ਵਿੱਚ ਆਕੇ ਇੱਕ ਰੋਟੀ ਜਿਆਦਾ ਹੀ ਖਾ ਗਿਆ | ਦਿੱਕਤ ਤਾਂ ਕੋਈ ਨਾ ਆਈ ,ਪਰ ਆਪਣੇ ਇੱਕ ਮਰੀਜ਼ ਨੂੰ ਕਹੀ ਗੱਲ ਯਾਦ ਆ ਗਈ |
ਮਰੀਜ਼ ਆਕੇ ਕਹਿੰਦਾ ," ਡਾਕਟਰ ਸਾਹਬ , ਸਵੇਰ ਦਾ ਢਿੱਡ ਆਫਰਿਆ ਪਿਆ ਏ |"
ਮੈਂ ਕਿਹਾ , " ਲਗਦਾ ਏ ਕੋਈ ਖਾਣ-ਪੀਣ ਚ ਗੜਬੜ ਹੋਈ ਏ !"
ਕਹਿੰਦਾ ," ਹਾਂਜੀ ਸਵੇਰੇ ਸਬਜ਼ੀ ਜਿਆਦਾ ਸਵਾਦ ਬਣੀ ਸੀ , ਦੋ ਰੋਟੀਆਂ ਜਿਆਦਾ ਖਾ ਗਿਆ |"
ਮੈਂ ਅੱਗੋਂ ਕਿਹਾ ," ਜੇ ਸਬਜ਼ੀ ਸਵਾਦ ਬਣੀ ਸੀ ਤਾਂ ਸਬਜ਼ੀ ਦੀ ਇੱਕ ਕੌਲੀ ਫਾਲਤੂ ਖਾ ਲੈਂਦਾ , ਰੋਟੀਆਂ ਫਾਲਤੂ ਖਾਣ ਦੀ ਕੀ ਲੋੜ ਸੀ !!!"
ਅੱਜ ਸਮਝ ਆਈ ਸਵਾਦ ਅੱਗੇ ਜੋਰ ਨਹੀਂ ਚੱਲਦਾ |
ਘਰਵਾਲੀ ਨੇ ਦੱਸਿਆ ," ਆਪਣੇ ਗਵਾਂਢੀਆਂ ਨੇ ਇੱਕ ਪਲਾਟ ਲਿਆ ਏ , ਉੱਥੇ ਕੇਲੇ ਲੱਗੇ ਸਨ , ਗਵਾਂਢਣ ਇੱਕ ਗੁੱਛਾ ਆਪਣੇ ਘਰ ਦੇ ਗਈ | ਅਸੀਂ ਉਹਨਾਂ ਚੋਂ ਸਬਜ਼ੀ ਬਣਾ ਲਈ | "
ਹੁਣ ਸਮਝ ਆਈ ਕਿ ਸਬਜ਼ੀ ਜਿਆਦਾ ਸਵਾਦ ਬਣਨ ਦਾ ਕਾਰਨ ਇਹ ਵੀ ਸੀ ਕਿ ਇਹ ਕੇਲੇ ਵਿਓਪਾਰੀਆਂ ਦੇ ਹੱਥੇ ਨਹੀਂ ਸਨ ਚੜ੍ਹੇ, ਨਹੀਂ ਤਾਂ ਉਹਨਾਂ ਰਸਾਇਣ ਲਗਾ ਲਗਾ ਇਹਨਾਂ ਦਾ ਸੱਤਿਆਨਾਸ ਕਰ ਦੇਣਾ ਸੀ |
ਘਰ ਚ ਉਗਾਈਆਂ ਸਬਜੀਆਂ ਬਜਾਰੋਂ ਖਰੀਦੀਆਂ ਸਬਜੀਆਂ ਨਾਲੋਂ ਜ਼ਿਆਦਾ ਸਵਾਦ ਤੇ ਪੌਸ਼ਟਿਕ ਹੁੰਦੀਆਂ ਨੇ | September 1 ·14 

No comments:

Post a Comment