ਹਾਲੇ ਰੋਟੀ ਪਕਾ ਰਹੇ ਨੇ \ ਇੰਦਰਜੀਤ ਕਮਲ - Inderjeet Kamal

Latest

Thursday, 18 September 2014

ਹਾਲੇ ਰੋਟੀ ਪਕਾ ਰਹੇ ਨੇ \ ਇੰਦਰਜੀਤ ਕਮਲ

ਅੱਜ ਸਵੇਰੇ ਸਵੇਰ ਮੇਰੀ ਸਾਲੀ ਦਾ ਫੋਨ ਆ ਗਿਆ ਤੇ ਉਹਨੇ ਮੇਰੀ ਵਹੁਟੀ ਨਾਲ ਗੱਲ ਕਰਨ ਦੀ ਇੱਛਾ ਪ੍ਰਗਟ ਕੀਤੀ
ਮੈਂ ਰਸੋਈ ਚ ਜਾਕੇ ਰੋਟੀਆਂ ਪਕਾਉਂਦੀ ਵਹੁਟੀ ਨੂੰ ਫੋਨ ਫੜਾ ਦਿੱਤਾ
ਉਹ ਫੋਨ ਵਿੱਚ ਮਸਤ ਹੋ ਗਈ ਤੇ ਮੈਂ ਤਵੇ ਤੇ ਪਾਈ ਰੋਟੀ ਲਾਹ ਕੇ ਥੱਲੇ ਰੱਖ ਦਿੱਤੀ ਤੇ ਚਕਲੇ ਵਾਲੀ ਤਵੇ ਤੇ ਪਾ ਦਿੱਤੀ
ਗੱਲ ਕਰਦੀ ਕਰਦੀ ਸਾਲੀ ਨੇ ਕੁਝ ਕਿਹਾ ਤੇ ਮੇਰੀ ਵਹੁਟੀ ਮੇਰੇ ਵੱਲ ਵੇਖਦੀ ਹੋਈ ਕਹਿੰਦੀ ,
" ਨਹੀਂ ਉਹ ਹਾਲੇ ਰੋਟੀ ਪਕਾ ਰਹੇ ਨੇ "
ਮੈਂ ਹੱਕਾ ਬੱਕਾ ਜਿਹਾ ਰਹਿ ਗਿਆ 2-11-13 

No comments:

Post a Comment