ਛੁੱਟੀ \ ਇੰਦਰਜੀਤ ਕਮਲ - Inderjeet Kamal

Latest

Monday, 15 September 2014

ਛੁੱਟੀ \ ਇੰਦਰਜੀਤ ਕਮਲ


ਇੱਕ ਥਾਨੇਦਾਰ ਦੋਸਤ ਨੇ ਦੱਸਿਆ ਕਿ ਉਹਨੂੰ ਕਿਸੇ ਰਿਸ਼ਤੇਦਾਰੀ ਵਿੱਚ ਜਾਂ ਵਾਸਤੇ ਤਿੰਨ ਦਿਨ ਦੀ ਛੁੱਟੀ ਦੀ ਜਰੂਰਤ ਸੀ | ਉਹਨੇ ਇੱਕ ਅਰਜ਼ੀ ਲਿਖਕੇ ਆਪਣੇ SHO ਨੂੰ ਦਿਤੀ ਤਾਂ ਉਹਨੇ ਕਹਿ ਦਿਤਾ ਕਿ ਇਹ ਕੰਮ ਉਹਦੇ ਵੱਸ ਦਾ ਨਹੀਂ ਹੈ ਇਹਦੇ ਵਾਸਤੇ SP ਕੋਲ ਪੇਸ਼ ਹੋਣਾ ਪਊ | ਉਸ ਦੋਸਤ ਨੇ ਇੱਕ ਹੋਰ ਅਰਜ਼ੀ ਲਿਖੀ ਤੇ SP ਦਫਤਰ ਚਲਾ ਗਿਆ | SP ਦੇ ਰੀਡਰ ਨੇ ਕਿਹਾ ਕਿ ਇਸ ਕੰਮ ਦੀ ਜਿੰਮੇਵਾਰੀ ਅੱਜ ਕੱਲ੍ਹ DSP I ਨੂੰ ਦਿਤੀ ਗਈ ਹੈ | ਉਹਨੇ DSP I ਦੇ ਨਾਂ ਤੀਜੀ  ਅਰਜ਼ੀ ਲਿਖੀ ਤੇ ਹੇਠਲੀ ਮੰਜਿਲ ਤੇ DSP I ਦੇ ਦਫਤਰ ਪਹੁੰਚ ਗਿਆ | ਉਥੇ ਬੈਠੇ ਇੱਕ ਬਾਊ ਨੇ ਅਰਜ਼ੀ ਵੇਖਕੇ ਦੱਸਿਆ ਕਿ ਇਹ ਥਾਣਾ DSP II ਦੇ ਅਧੀਨ ਆਉਂਦਾ ਹੈ | ਉਹਨੇ ਉਸੇ ਅਰਜ਼ੀ ਤੇ I ਦੀ ਥਾਂ II ਲਿਖਿਆ ਤੇ DSP II ਦਫਤਰ ਚਲਾ ਗਿਆ | ਉਥੇ ਇੱਕ ਬਾਊ ਨੇ DSP ਸਾਹਿਬ ਦਾ ਇੰਤਜ਼ਾਰ ਕਰਨ ਲਈ ਕਿਹਾ | ਦੋਸਤ ਨੇ ਕਾਫੀ ਵਕਤ ਇਧਰ ਉਧਰ ਘੁੰਮ ਕੇ ਬਿਤਾਇਆ ਪਰ ਕੋਈ ਨਹੀਂ ਆਇਆ | ਹੁਣ ਦੁਪਹਿਰ ਦਾ ਵਕਤ ਹੋ ਚੁੱਕਾ ਸੀ | ਕਾਫੀ ਦੇਰ ਇੰਤਜ਼ਾਰ ਕਰਨ ਤੇ ਵੀ ਜਦੋਂ DSP ਸਾਹਿਬ ਨਾ ਆਏ ਤਾਂ ਦੋਸਤ ਨੇ ਸਬੰਧਿਤ ਬਾਊ ਨੂੰ ਪੁੱਛਿਆ ," ਜੇ ਵਕਤ ਜਿਆਦਾ ਲੱਗਣਾ ਏ ਤਾਂ ਮੈਂ ਘਰੋਂ ਰੋਟੀ ਮੰਗਵਾ ਲਵਾਂ ?" 

                                     ਬਾਊ ਕਹਿੰਦਾ ," ਨਹੀਂ , ਰੋਟੀ ਤਾਂ ਮੈਂ  ਖਾ ਲਈ ਏ , ਤੁਸੀਂ ਕੰਮ ਹੋਣ ਤੋਂ ਬਾਦ ਮੈਨੂੰ ਨਕਦ ਹੀ ਦੇ ਦਿਓ ਜੇ  !"
                                     ਦੋਸਤ ਸੋਚਣ ਵਿੱਚ ਪੈ ਗਿਆ ਕਿ ਉਹਨੇ ਤਾਂ ਰੋਟੀ ਆਪਣੇ ਖਾਣ ਵਾਸਤੇ ਕਿਹਾ ਸੀ , ਇਹਨੂੰ ਆਪਣੀ ਪਈ ਏ ! ਕਾਫੀ ਦੇਰ ਬਾਦ DSP II ਦੀ ਆਮਦ ਹੋਈ ਤੇ ਉਹਨਾਂ ਨੇ ਅਰਜ਼ੀ ਵੇਖਦੇ ਹੀ ਕਿਹਾ ," ਅੱਜ ਕੱਲ੍ਹ ਕੰਮ ਦਾ ਬੋਝ ਹੋਣ ਕਰਕੇ ਇਹ ਕੰਮ SHO ਦੇ ਜਿੰਮੇ ਹੀ ਲਗਾ ਦਿਤਾ ਹੈ |ਉਹ ਫਿਰ ਪਹਿਲਾਂ ਵਾਲੀ ਅਰਜ਼ੀ ਲੈਕੇ ਥਾਣੇ ਆ ਗਿਆ | ਸਾਰਾ ਦਿਨ ਖਰਾਬ ਕਰਕੇ ਛੁੱਟੀ ਮਿਲੀ | September 11, 2014 

No comments:

Post a Comment