ਰੱਬ ਦੀ ਮਿਹਰ \ ਇੰਦਰਜੀਤ ਕਮਲ
ਗੱਲ ਕਾਫੀ ਪੁਰਾਣੀ ਹੈ | ਪੰਜਾਬ ਦਾ ਇੱਕ ਬਾਬਾ ਲੋਕਾਂ ਨੂੰ ਮੁੰਡੇ ਹੋਣ ਵਾਸਤੇ ਕੜੇ ਵੰਡਦਾ ਸੀ |ਬੜਾ ਰੌਲਾ ਸੀ ਕਿ ਬਾਬਾ ਜਿਹਨੂੰ ਵੀ ਕੜਾ ਪਾਉਣ ਨੂੰ ਦਿੰਦਾ ,ਉਹਦੇ ਘਰ ਮੁੰਡਾ ਜਰੂਰ ਹੁੰਦਾ ਸੀ |ਇੱਕ ਦਿਨ ਇੱਕ ਜਨਾਨੀ ਗੱਲਾਂ ਕਰਦੀ ਕਰਦੀ ਕਹਿੰਦੀ ,
" ਬਾਬਾ ਜੀ ਨੇ ਇੱਕ ਜਨਾਨੀ ਨੂੰ ਕੜਾ ਦਿੱਤਾ |ਉਹਨੇ ਕੜਾ ਬਾਂਹ ਵਿੱਚ ਪਾ ਲਿਆ ,ਇੱਕ ਦਿਨ ਘੜੇ ਵਿੱਚੋਂ ਪਾਣੀ ਲੈਣ ਲੱਗੀ ਤਾਂ ਕੜਾ ਘੜੇ ਵਿੱਚ ਡਿੱਗ ਪਿਆ |
ਥੋੜੇ ਦਿਨਾਂ ਬਾਦ ਘੜੇ ਵਿੱਚ ਹੀ ਮੁੰਡਾ ਹੋ ਗਿਆ "
ਮੇਰਾ ਹਾਸਾ ਹੀ ਬੰਦ ਨਾ ਹੋਵੇ
ਕਹਿੰਦੀ ,
" ਜਦੋਂ ਰੱਬ ਦੀ ਮਿਹਰ ਕੁਝ ਵੀ ਹੋ ਸਕਦਾ ਹੈ "
No comments:
Post a Comment