ਤੇਜੇ ਦੀ ਸਹੇਲੀ ਦੀ ਗਜ਼ਲ \ ਇੰਦਰਜੀਤ ਕਮਲ - Inderjeet Kamal

Latest

Wednesday, 17 September 2014

ਤੇਜੇ ਦੀ ਸਹੇਲੀ ਦੀ ਗਜ਼ਲ \ ਇੰਦਰਜੀਤ ਕਮਲ

ਤੇਜੇ ਦੀ ਸਹੇਲੀ ਦਾ ਫੋਨ ਆਇਆ , ਕਹਿੰਦੀ ,
"ਤੇਜੇ ,

ਕਦੇ ਬਰਸਾਤ ਆਉਂਦੀ ਹੈ ਤਾਂ ਤੇਰੀ ਯਾਦ ਆਉਂਦੀ ਹੈ |
ਕਦੇ ਧੁਪ ਵੀ ਸਤਾਉਂਦੀ ਹੈ ਤਾਂ ਤੇਰੀ ਯਾਦ ਆਉਂਦੀ ਹੈ |
ਮੈਂ ਭਾਵੇਂ ਨੀਂਦ ਵਿੱਚ ਹੋਵਾਂ, ਜੇ ਬੱਦਲ ਗਰਜਦਾ ਹੋਵੇ ,
ਜਦੋਂ ਆਵਾਜ਼ ਆਉਂਦੀ ਹੈ ,ਤਾਂ ਤੇਰੀ ਯਾਦ ਆਉਂਦੀ ਹੈ |

ਤੇਜਾ ਅੱਗੋਂ ਝਿਜ ਕੇ ਕਹਿੰਦਾ ,
" ਜ਼ਿਆਦਾ ਕੁ ਕੁ ਕੁ ਕੁ ਕੁ ਕੁ ਕੁੱਤੇਖਾਣੀ ਨਾ ਕਰ | ਮੈ ਮੈ ਮੈ ਮੈਂ ਮੈਨੂੰ ਯਾਦ ਏ ਪਿਛਲੇ ਸਾਲ ਤੇਰੀ ਛਤਰੀ ਮੰਗਕੇ ਲਿਆਇਆ ਸਾਂ | ਥੋ ਥੋ ਥੋ ਥੋੜੇ ਦਿਨਾਂ ਨੂੰ ਵਾਪਸ ਕਰ ਜਾਊਂਗਾ |"

ਅੱਗੋਂ ਕਹਿੰਦੀ ,
" ਹਾਏ ਹਾਏ ! ਮੈਂ ਨਵੀਂ ਗਜ਼ਲ ਲਿਖੀ ਸੀ , ਤੂੰ ਤਾਂ ਗੁੱਸਾ ਹੀ ਕਰ ਗਿਆ | ਵੀਰ ਬਣਕੇ ਪੂਰੀ ਤਾਂ ਸੁਣ ਲੈਂਦਾ |"

TEJE DI SAHELI DA FON AIA , KHINDI ,
"TEJE ,
KDE BRSAAT AUNDI HAI TAN TERI YAD AUNDI HAI .
KDE DHUP VI STAUNDI HAI TAN TERI YAD AUNDI HAI
MAIN BHAVEN NIND VICH HOVAN JE BDDLGRJDA HOVE ,
JDON AVAAZ AUNDI HAI TAN TERI YAD AUNDI HAI "

TEJA KHIJ KE KHINDA ,

ZIADA KU KU KU KUTTEKHANI NA KR MAI MAI MAINUN YAD E PICHHLE SAL TERI CHHTRI MANG KE LIAIA SAN THODE DINA TAK VAPS KRDUNGA "

AGGON KHINDI
" HAE HAE ! MAIN NVIN GZL LIKHI SI , TUN TAN GUSSA HI KR GIA . VEER BNKE PURI TAN SUN LAINDA !!! 14-6-14

1 comment: