!!!!! ਮਾਰੋ ਕੋਈ ਫੂਕ !!!!!! \ ਇੰਦਰਜੀਤ ਕਮਲ - Inderjeet Kamal

Latest

Wednesday, 17 September 2014

!!!!! ਮਾਰੋ ਕੋਈ ਫੂਕ !!!!!! \ ਇੰਦਰਜੀਤ ਕਮਲ


ਪਿਛਲੇ ਹਫਤੇ ਇੱਕ
ਨੌਜਵਾਨ ਕੁੜੀ ਨੂੰ ਲੈਕੇ ਆਏ ਕਹਿੰਦੇ , "
ਡਾਕਟਰ ਸਾਹਬ ਓਪਰੀ ਕਸਰ
ਦਾ ਵੀ ਇਲਾਜ ਕਰਦੇ ਹੋ ?"ਮੈਂ ਕਿਹਾ , "
ਕਾਰਨ ਦੱਸੋ |"ਕਹਿੰਦੇ , "ਤੁਹਾਡੇ ਬਾਰੇ ਸੁਣ
ਕੇ ਆਏ ਹਾਂ ਕਿ ਓਪਰੀ ਕਸਰ ਵੀ ਠੀਕ
ਕਰ ਦਿੰਦੇ ਹੋ "ਮੈਂ ਸੋਚਿਆ ਜ਼ਰੂਰ ਕੋਈ
ਮਾਨਸਿਕ ਰੋਗ ਹੋਏਗਾ , ਪਰ ਜਦੋਂ
ਉਹਨਾਂ ਰੋਗ ਦੱਸਿਆ ਤਾਂ ਉਹ ਸਰੀਰਕ
ਸੀ ਤੇ ਦੋ ਚਾਰ ਖੁਰਾਕਾਂ ਨਾਲ
ਹੀ ਠੀਕ ਹੋ ਜਾਣਾ ਸੀ ਆਖਿਰ ਮੈਂ
ਪੂਰੀ ਜਾਂਚ ਪੜਤਾਲ ਕਰਕੇ ਉਹਨੂੰ ਦਵਾਈ
ਦੇਣ ਲੱਗਾ ਤਾਂ ਕਾਗਜ਼ ਉੱਪਰ
ਛੋਟਾ ਜਿਹਾ ਵਾਲ ਪਿਆ ਸੀ ,ਜਿਹਨੂੰ
ਮੈਂ ਫੂਕ ਮਾਰ ਕੇ ਉੜਾ ਦਿੱਤਾ ਤੇ ਉਸ
ਕਾਗਜ਼ ਵਿੱਚ ਦਵਾਈ ਬੰਨ੍ਹ ਕੇ ਦੇ
ਦਿੱਤੀ |ਇੱਕ ਕਹਿੰਦਾ , " ਦਵਾਈਆਂ
ਤਾਂ ਬਹੁਤ ਖਵਾ ਚੁੱਕੇ ਹਾਂ , ਕੋਈ
ਝਾੜਾ ਝੂੜਾ ਕਰ ਦਿਓ "ਨਾਲ ਆਇਆ
ਇੱਕ ਹੋਰ ਬੰਦਾ ਕਹਿੰਦਾ ,
"ਚਿੰਤਾ ਨਾ ਕਰੋ , ਦਵਾਈ ਚ
ਹੀ ਝਾੜਾ ਹੈ | ਮੈਂ ਇਹਨਾਂ ਦੇ ਕਈ
ਕਾਰਨਾਮੇ ਸੁਣੇ ਨੇ |"ਉਹ ਦਵਾਈ ਲੈਕੇ ਚਲੇ
ਗਏ |ਅੱਜ ਇੱਕ ਮੁੰਡੇ ਨੂੰ ਲੈਕੇ ਆ ਗਏ |
ਕਹਿੰਦੇ , " ਇਹਦੀ ਵਹੁਟੀ ਲੜਕੇ
ਚਲੀ ਗਈ ਏ ਕੁਝ ਐਸਾ ਕਰੋ ਕਿ ਉਹ
ਆਪਣੇ ਆਪ ਵਾਪਿਸ ਆ ਜਾਵੇ ਤੇ
ਹਮੇਸ਼ਾ ਸਾਡੇ ਕਹਿਣੇ ਵਿੱਚ ਰਹੇ |"ਮੈਂ
ਕਿਹਾ , " ਇਹਦੇ ਚ ਮੈਂ ਕੀ ਕਰ
ਸਕਦਾ ਹਾਂ , ਲੜਾਈ ਦਾ ਕਾਰਨ ਲਭ ਕੇ
ਮਸਲਾ ਹੱਲ ਕਰੋ |"ਕਹਿੰਦੇ , " ਤੁਸੀਂ ਸਭ
ਕੁਝ ਕਰ ਸਕਦੇ ਹੋ , ਉਸ ਦਿਨ ਤੁਸੀਂ ਫੂਕ
ਮਾਰਕੇ ਦਵਾਈ ਦਿੱਤੀ ਸੀ ,ਕੁੜੀ ਨੂੰ
ਪਹਿਲੀ ਪੁੜੀ ਨਾਲ ਹੀ ਫਰਕ
ਪੈਣਾ ਸ਼ੁਰੂ ਹੋ ਗਿਆ ਸੀ | ਹੁਣ ਉਹ
ਬਿਲਕੁਲ ਠੀਕ ਹੈ |"ਇੱਕ ਕਹਿੰਦਾ ,
"ਸਾਨੂੰ ਪਤਾ ਏ ਇਹੋ ਜਿਹੇ ਕੰਮਾਂ ਤੇ
ਖਰਚਾ ਆਉਂਦਾ ਏ , ਤੁਸੀਂ ਮਾਰੋ ਕੋਈ
ਫੂਕ , ਪੈਸੇ ਦੀ ਪ੍ਰਵਾਹ ਨਾ ਕਰੋ
|"ਬੜੀ ਬੀਨ ਵਜਾਈ ਉਹਨਾਂ ਮਝਾਂ ਅੱਗੇ
ਪਰ ਉਹ ਟੱਸ ਤੋਂ ਮੱਸ ਨਾ ਹੋਏ |
ਬੜੀ ਮੁਸ਼ਕਿਲ ਨਾਲ ਪਿੱਛਾ ਛੁਡਾਇਆ
ਉਹਨਾਂ ਕੋਲੋਂ |ਸੋਚਦਾ ਹਾਂ ਲੋਕੀਂ ਖੁਦ
ਹੀ ਬਾਬਿਆਂ ਨੂੰ ਪੈਦਾ ਕਰਦੇ ਹਨ

No comments:

Post a Comment