ਲਹੂ .ਖੂਨ \ ਇੰਦਰਜੀਤ ਕਮਲ - Inderjeet Kamal

Latest

Friday, 17 February 2017

ਲਹੂ .ਖੂਨ \ ਇੰਦਰਜੀਤ ਕਮਲ

ਮੈਂ ਇੱਕ ਔਰਤ ਵਾਸਤੇ ਲਹੂ ਦੇਣ ਗਿਆ ,ਮੈਂ ਲਹੂ ਕਢਣ ਵਾਲੀ ਕੁੜੀ ਦੀਆਂ ਗੱਲਾਂ ਸੁਣਕੇ ਲਹੂ ਕਢਣ ਲੱਗੀ ਨੂੰ ਪੁੱਛਿਆ ," ਹਿੰਦੂ ਦਾ ਲਹੂ ਮੁਸਲਮਾਨ ਔਰਤ ਨੂੰ ਚੜ੍ਹ ਜਾਂਦਾ ਏ ? " 
ਕਹਿੰਦੀ ," ਡਾਕਟਰ ਸਾਹਬ ਨੂੰ ਪੁੱਛ ਕੇ ਆਉਂਦੀ ਹਾਂ |"
ਵਾਪਸੀ 'ਤੇ ਡਾਕਟਰ ਵੀ ਉਸ ਕੁੜੀ ਨਾਲ ਆ ਗਿਆ ,ਕਹਿੰਦਾ ," ਭਾਈ ਸਾਹਬ ਤੁਸੀਂ ਠੀਕ ਹੋ ? "#KamalDiKalam 
ਮੈਂ ਕਿਹਾ ," ਡਾਕਟਰ ਸਾਹਬ , ਮੈਂ ਤਾਂ ਤੁਹਾਡੀ ਨਰਸ ਦੇ ਵਿਚਾਰ ਸੁਣਕੇ ਸਵਾਲ ਕੀਤਾ ਸੀ , ਉਂਝ ਮੈਂ ਮਾਨਸਿਕ ਰੋਗੀਆਂ ਦਾ ਇਲਾਜ ਕਰਦਾ ਹਾਂ ! " ਡਾਕਟਰ ਹੱਸਦਾ ਹੋਇਆ ਵਾਪਸ ਚਲਾ ਗਿਆ |

No comments:

Post a Comment