ਜਦੋਂ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਤਾਂ ਅਸੀਂ ਉਹਨੂੰ ਆਪਣੀ ਸਹੂਲਤ ਤੇ ਜਾਣਕਾਰੀ ਮੁਤਾਬਕ ਸਹੀ ਢੰਗ ਨਾਲ ਵਰਤੋਂ ਕਰਕੇ ਗੁਜ਼ਾਰਾ ਕਰਣਾ ਸਿੱਖ ਲੈਂਦੇ ਹਾਂ ਜਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ | ਕੋਈ ਵੇਲਾ ਸੀ ਜਦੋਂ ਸਾਡੇ ਕੋਲ ਆਵਾਜਾਈ ਤੇ ਸੰਚਾਰ ਸਾਧਨਾ ਦੇ ਨਾਲ ਨਾਲ ਪੜ੍ਹਾਈ ਦੀ ਵੀ ਕਮੀ ਸੀ | ਇੱਕ ਥਾਂ ਦੀ ਖਬਰ ਦੂਜੀ ਥਾਂ ਪਹੁੰਚਦਿਆਂ ਕਈ ਦਿਨ ਲੱਗ ਜਾਂਦੇ ਸਨ | #KamalDiKalam
ਦੂਰ ਦੀ ਰਿਸ਼ਤੇਦਾਰੀ ਦੀ ਆਪਸੀ ਸੁੱਖਸਾਂਦ ਤੇ ਦੁੱਖ ਦੀ ਖਬਰ ਸਾਂਝੀ ਕਰਨ ਦਾ ਸਾਡੇ ਕੋਲ ਇੱਕ ਵਸੀਲਾ ਸੀ ਚਿੱਠੀ ਪੱਤਰ | ਜਿਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ ਵਿੱਚ ਕਾਫੀ ਵਕਤ ਲੱਗ ਜਾਂਦਾ ਸੀ | ਇੱਕ ਗੱਲ ਹੋਰ ਹੁੰਦੀ ਸੀ ਕਿ ਜ਼ਰੂਰੀ ਨਹੀਂ ਤੁਹਾਡੀ ਚਿੱਠੀ ਪਹੁੰਚਦਿਆਂ ਹੀ ਅੱਗੇ ਉਹਨੂੰ ਪੜ੍ਹਕੇ ਸੁਣਾਉਣ ਵਾਲਾ ਵੀ ਮੌਜੂਦ ਹੋਵੇ | ਇਸ ਕਰਕੇ ਇਨਸਾਨ ਨੇ ਆਪਣੀ ਸਹੂਲਤ ਲਈ ਕੁਝ ਨਿਸ਼ਾਨੀਆਂ ਰੱਖੀਆਂ ਸਨ , ਜਿਹਦੇ ਵਿੱਚ 'ਪੀਲੀ ਚਿੱਠੀ' ਤੇ 'ਪਾਟੀ ਚਿੱਠੀ' ਖਾਸ ਹੁੰਦੀ ਸੀ | ਅਗਰ ਚਿੱਠੀ ਉੱਤੇ ਹਲਦੀ ਵਾਲੇ ਪਾਣੀ ਦੇ ਛਿੱਟੇ ਪਾਏ ਹੁੰਦੇ ਤਾਂ ਉਹ ਸਗਨਾਂ ਵਾਲੀ ਚਿੱਠੀ ਹੁੰਦੀ ਸੀ, ਜਿਹਦੇ ਵਿੱਚ ਕਿਸੇ ਖੁਸ਼ੀ ਵਾਲੇ ਸੁਨੇਹੇ ( ਵਿਆਹ ਵਗੈਰਾ ) ਦਾ ਹੋਣਾ ਲਾਜ਼ਮੀ ਹੁੰਦਾ ਸੀ | ਅਗਰ ਚਿੱਠੀ ਉੱਪਰ ਕਿਸੇ ਕਿਸਮ ਦੇ ਪੀਲੇ ਨਿਸ਼ਾਨ ਨਾ ਹੋਕੇ , ਉਹਦਾ ਕੋਈ ਕੋਨਾ ਪਾਟਾ ( ਫਟਿਆ ) ਹੁੰਦਾ ਤਾਂ ਸਮਝੋ ਕਿ ਇਹ ਚਿੱਠੀ ਕਿਸੇ ਮਰੇ ਦੀ ਖਬਰ ਲੈਕੇ ਆਈ ਹੈ |

No comments:
Post a Comment