ਮੈਂ ਆਪਣੇ ਇੱਕ ਦੋਸਤ ਦੀ ਕੱਪੜੇ ਦੀ ਦੁਕਾਨ ਤੇ ਬੈਠਾ ਉਹਦੇ ਨਾਲ ਗੱਲਾਂ ਕਰ ਰਿਹਾ ਸਾਂ | ਇੱਕ ਨੌਜਵਾਨ ਆਇਆ, ਜੋ ਦੁਕਾਨਦਾਰ ਦਾ ਜਾਣਕਾਰ ਸੀ | ਉਹਨੇ ਲਿਫਾਫੇ ਚੋਂ ਇੱਕ ਪਗੜੀ ਕਢੀ ਤੇ ਦੋਸਤ ਨੂੰ ਕਹਿਣ ਲੱਗਾ , " ਯਾਰ ਇਹ ਰੰਗ ਬਦਲਕੇ ਕੋਈ ਹੋਰ ਦੇਦੇ , ਮੈਨੂੰ ਇਹ ਰੰਗ ਪਸੰਦ ਨਹੀਂ ਹੈ "
ਦੋਸਤ ਕਹਿੰਦਾ , "ਪਰ ਇਹ ਪੱਗ ਤਾਂ ਮੇਰੀ ਦੁਕਾਨ ਤੋਂ ਨਹੀਂ ਗਈ |"
ਨੌਜਵਾਨ ਕਹਿੰਦਾ , " ਹਾਂ , ਉਹ ਤਾਂ ਮੈਨੂ ਪਤਾ ਹੈ , ਇਹ ਮੇਰੇ ਸਹੁਰਿਆਂ ਨੇ ਦਿਤੀ ਹੈ "
ਉਸ ਨੌਜਵਾਨ ਨੂੰ ਉਸ ਦੁਕਾਨ ਤੇ ਵੀ ਕੋਈ ਰੰਗ ਪਸੰਦ ਨਾ ਆਇਆ | ਜਦੋਂ ਉਸ ਨੌਜਵਾਨ ਦਾ ਮਸਲਾ ਹੱਲ ਹੁੰਦਾ ਨਾ ਨਜਰ ਆਇਆ ਤਾਂ ਉਹ ਕਹਿੰਦਾ ," ਯਾਰ , ਤੂੰ ਇਹ ਪੱਗ ਰੱਖ ਲੈ ਤੇ ਮੈਨੂੰ ਪੈਸੇ ਦੇਦੇ |"
ਦੋਸਤ ਨੇ ਮਨ੍ਹਾਂ ਕਰ ਦਿੱਤਾ ਤਾਂ ਉਹ ਨੌਜਵਾਨ ਢਿੱਲਾ ਜਿਹਾ ਮੁੰਹ ਲੈਕੇ ਉਠ ਗਿਆ |
ਮੈਂ ਜਾਂਦੇ ਜਾਂਦੇ ਨੂੰ ਕਿਹਾ ," ਸਹੁਰਿਆਂ ਨੂੰ ਕਹੀੰ ਜੋ ਚੀਜ਼ ਦੇਣੀ ਹੋਵੇ ਜਰਾ ਚੰਗੀ ਦਿਆ ਕਰੋ ਅੱਗੇ ਵੇਚਣੀ ਔਖੀ ਹੋ ਜਾਂਦੀ ਏ |"
No comments:
Post a Comment