ਚਿਕਨ ਸੂਪ
***************
ਸਾਡੇ ਸ਼ਹਿਰ ਦੇ ਇੱਕ ਚੌਕ ਤੇ
ਚਿਕਨ ਸੂਪ ਦੀ ਰੇਹੜੀ ਤੇ
ਬਹੁਤ ਭੀੜ ਰਹਿੰਦੀ ਸੀ |
ਸ਼ਾਮ ਨੂੰ ਲੋਕ ਟੁੱਟ ਕੇ ਪੈ ਜਾਂਦੇ ਸਨ |
ਇੱਕ ਕਟੋਰਾ ਦਸ ਰੂਪਏ ਦਾ ਦਿੰਦਾ ਸੀ ,
ਜਦੋਂ ਕਿ ਟਮਾਟਰ ਦਾ ਸੂਪ ਵੇਚਣ ਵਾਲੇ
ਪੰਜ ਰੂਪਏ ਦਾ ਕਟੋਰਾ ਵੇਚਦੇ ਸਨ |
ਇੱਕ ਦਿਨ ਚੌੰਕ ਚੋਂ ਲੰਘ ਰਿਹਾ ਸਾਂ ,
ਵੇਖਿਆ ਕਿ ਲੋਕਾਂ ਨੇ ਚਿਕਨ ਸੂਪ ਵਾਲੇ ਦੀ ਰੇਹੜੀ
ਤਹਿਸ ਨਹਿਸ ਕਰ ਦਿੱਤੀ ਤੇ ਉਹਨੂੰ ਕੁੱਟ ਰਹੇ ਸਨ |
ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ
ਰੋਜ਼ਾਨਾ ਵਾਂਗ ਰੇਹੜੀ ਤੇ ਭੀੜ ਸੀ
ਲੋਕ ਮਸਤੀ ਨਾਲ ਚਿਕਨ ਸੂਪ ਦਾ ਮਜ਼ਾ ਲੈ ਰਹੇ ਸਨ
ਅਚਾਨਕ ਇੱਕ ਬੰਦਾ ਆਇਆ ਤੇ ਰੇਹੜੀ ਵਾਲੇ ਨੂੰ ਵੇਖ ਕੇ ਕਹਿੰਦਾ ,
" ਤੂੰ ਚਿਕਨ ਸੂਪ ਬਣਾਉਂਦਾ ਏਂ ?"
ਲੋਕਾਂ ਦਾ ਧਿਆਨ ਨਵੇਂ ਆਏ ਆਦਮੀ ਵੱਲ ਖਿਚਿਆ ਗਿਆ |
ਉਹਨੇ ਲੋਕਾਂ ਨੂੰ ਦੱਸਿਆ ਕਿ ਉਹਦਾ ਮੀਟ ਦਾ ਕਾਰੋਬਾਰ ਹੈ
ਤੇ ਇਹ ਬੰਦਾ ਮੇਰੇ ਕੋਲੋਂ ਇਹ ਕਹਿ ਕੇ ਰੋਜ਼ ਨਾੜਾਂ ਲੈਕੇ ਆਉਂਦਾ ਹੈ
ਕਿ ਇਹਨੇ ਕੁੱਤੇ ਨੂੰ ਪਾਉਣੀਆਂ ਹਨ ,
ਪਰ ਇਹ ਤਾਂ ਇਹਨਾਂ ਦਾ ਚਿਕਨ ਸੂਪ ਬਣਾ ਕੇ ਵੇਚ ਰਿਹਾ ਹੈ |
ਬੱਸ ਫਿਰ ਕੀ ਲੋਕਾਂ ਨੇ ਚਿਕਨ ਸੂਪ ਪੀ ਕੇ ਜਿਹਦੀ ਤਾਕਤ ਹਾਸਲ ਕੀਤੀ ਸੀ
ਉਹਦੀ ਵਰਤੋਂ ਉਸੇ ਉੱਪਰ ਕਰ ਦਿਤੀ | 14-02 -14

ਲੋਕਾਂ ਨੇ ਤਾਂ ਫਿਰ ਕੀਮਾ ਬਣਾਂ ਦਿੱਤਾ ਹੋਣਾ ਜੀ ।
ReplyDeleteਹਾਂਜੀ , ਮਾਂਜ ਕੇ ਰੱਖ ਦਿਤਾ
ReplyDelete