ਨੁੱਕਰੇ ਬਈ ਨੁੱਕਰੇ ਦੋਸਤ , ਬਰਫੀ ਨੁੱਕਰੇ \ ਇੰਦਰਜੀਤ ਕਮਲ - Inderjeet Kamal

Latest

Friday, 19 September 2014

ਨੁੱਕਰੇ ਬਈ ਨੁੱਕਰੇ ਦੋਸਤ , ਬਰਫੀ ਨੁੱਕਰੇ \ ਇੰਦਰਜੀਤ ਕਮਲ

ਬਚਪਣ ਚ ਅਸੀਂ ਸ਼ਾਮ ਨੂੰ ਟੱਲ ਵੱਜਦਿਆਂ ਹੀ ਮੰਦਿਰ ਪਹੁੰਚ ਜਾਣਾ
ਆਰਤੀ ਤੋਂ ਬਾਦ ਪ੍ਰਸ਼ਾਦ ਮਿਲਣਾ ਤੇ ਅਸੀਂ ਖੁਸ਼ੀ ਖੁਸ਼ੀ ਖਾ ਕੇ
ਖੇਡਣ ਵਿੱਚ ਮਸਤ ਹੋ ਜਾਣਾ
ਇੱਕ ਦਿਨ ਮੈਂ ਧਿਆਨ ਕੀਤਾ
ਕਿਸੇ ਔਰਤ ਨੇ ਬਰਫੀ ਚੜ੍ਹਾਈ ਸੀ ,ਪਰ ਪੰਡਿਤ ਨੇ ਪ੍ਰਸ਼ਾਦ ਵੰਡਣ ਵੇਲੇ ਆਪਣੇ ਸੱਜੇ ਹੱਥ ਨਾਲ ਬਰਫੀ ਥਾਲ ਦੇ ਕਿਨਾਰੇ ਨਾਲ ਲਾ ਲਈ ਤੇ ਸਾਨੂੰ ਫੁੱਲੀਆਂ ਦੇ ਕੇ ਟ੍ਰ੍ਕਾਉਣ ਦੀ ਕੋਸ਼ਿਸ਼ ਕੀਤੀ
ਮੈਂ ਬਾਹਰ ਆ ਕੇ ਆਪਣੇ ਦੋਸਤਾਂ ਨਾਲ ਸਕੀਮ ਬਣਾਈ ਤੇ ਜੋਰ ਦੀ ਨਾਅਰਾ ਲਾਇਆ
ਨੁੱਕਰੇ ਬਈ ਨੁੱਕਰੇ
ਦੋਸਤ : ਬਰਫੀ ਨੁੱਕਰੇ
ਮੈਂ :ਨੁੱਕਰੇ ਬਈ ਨੁੱਕਰੇ
ਦੋਸਤ : ਬਰਫੀ ਨੁੱਕਰੇ
ਪੰਡਿਤ ਨੇ ਸਾਨੂੰ ਅੰਦਰ ਬੁਲਾਕੇ ਬਰਫੀ ਦਿੱਤੀ
ਫਿਰ ਰੋਜ਼ ਵਧੀਆ ਪ੍ਰਸ਼ਾਦ ਮਿਲਣ ਲੱਗ ਪਿਆ
ਚੱਲ ਗਿਆ ਤੁੱਕਾ !!

No comments:

Post a Comment