ਨਾਵਾਂ ਦੀ ਕਰਾਮਾਤ \ ਇੰਦਰਜੀਤ ਕਮਲ - Inderjeet Kamal

Latest

Friday, 26 September 2014

ਨਾਵਾਂ ਦੀ ਕਰਾਮਾਤ \ ਇੰਦਰਜੀਤ ਕਮਲ

1) ਸਾਡੇ ਕਸਬੇ ਦਾ ਨਾਂ ਹੀ ਐਸਾ ਹੈ ਕਿਸੇ ਦੀ ਧੀ ਭੈਣ ਉੱਥੇ ਗਈ ਹੋਵੇ ਤਾਂ ਅਗਲਾ ਸ਼ਰਮ
    ਦਾ ਮਾਰਾ ਦਸਦਾ ਹੀ ਨਹੀਂ ਕਿ ਉਹ ਕਿੱਥੇ ਗਈ ਹੈ ?
    ਸਾਡੇ ਕਸਬੇ ਦਾ ਨਾਂ 'ਪੱਟੀ' ਹੈ


2) ਮੇਰੇ ਨਾਨਕੇ ਮਾੜੀ ਕੰਬੋਕੀ ਹਨ ਇੱਕ ਵਾਰ ਸਾਡੀ ਗਲੀ ਦੀ ਇੱਕ ਕੁੜੀ ਮੇਰੇ ਮਾਤਾ ਜੀ 
    ਨੂੰ ਬੁਲਾਉਣ ਆਈ, ਮੈਂ ਕਿਹਾ,
     " ਉਹ ਤਾਂ ਮਾੜੀ ਗਏ ਨੇ "
     ਕੁੜੀ ੜ ਨੂੰ ਰ ਬੋਲਦੀ ਸੀ
     ਘਰ ਜਾਕੇ ,
     " ਕਹਿੰਦੀ ਬੀਬੀ ਤਾਂ ਮਾਰੀ ਗਈ ਆ "

3) ਸਾਡਾ ਦਾਦਕਾ ਪਿੰਡ ਹੈ 'ਕੋਟ ਬੁਢਾ' 

    ਇੱਕ ਬੰਦਾ ਨਵਾਂ ਕੋਟ ਪੈੰਟ ਪਾਕੇ ਬੱਸ ਚ ਬੈਠਾ ਸੀ , ਜਦੋਂ ਬੱਸ ਕੋਟ ਬੂਢ਼ੇ ਪਹੁੰਚੀ ਪਿੱਛੋਂ ਇਕ 

    ਬਜੁਰਗ ਔਰਤ ਉਸ ਬੰਦੇ ਦੇ ਮੋਢੇ     ਤੇ ਹੱਥ ਰੱਖ ਕੇ ਕਹਿੰਦੀ.
    "ਕਾਕਾ , ਇਹ ਬੂਢ਼ੇ ਦਾ ਕੋਟ ਆ ?" 
    ਉਹ ਖਿਝ ਕੇ ਕਹਿੰਦਾ ,
    " ਨਹੀਂ ਮਾਤਾ ਮੈਂ ਤਾਂ ਅੱਜ ਹੀ ਨਵਾਂ ਲਿਆ ਏ !!" 19-11-13 #KamalDiKalam
ਰਾਜ ਮਿਸਤਰੀ ਨਾਭੇ ਰਿਆਸਤ ਵਿੱਚ ਵੀ ਚਾਰ ਪਿੰਡਾਂ ਦੇ ਅੌੜੇ ਜਿਹੇ ਨਾਂਵਾਂ ਕਰਕੇ ਇੱਕ ਗੱਲ ਬਾਹਲੀ ਮਸ਼ੂਰ ਆ....ਲਓ ਸੁਣੋ....
ਇਹ ਪੁਰਾਣੇ ਸਮਿਆਂ ਦੀ ਗੱਲ ਆ ਜਦੋਂ ਆਉਣ ਜਾਣ ਨੂੰ ਗੱਡੀਆਂ ਮੋਟਰਾਂ ਨਹੀ ਸਨ ਹੁੰਦੀਆਂ। ਲੋਕ ਪੈਦਲ ਹੀ ਪੈਡਾਂ ਤੈਅ ਕਰਦੇ ਸਨ। 
ਲਓ ਵੀ ਅਸਲ ਗੱਲ ਵੰਨੀਂ ਆਈਏ। ਇਹ ਪਿੰਡ ਹਨ, "ਬਲਦ", "ਮੱਝ", "ਭੋਕੀਂ
" ਅਤੇ "ਰੱਖੜੇ"
ਇੱਕ ਬੰਦਾ ਸਾਜਰੇ ਪਿੰਡ ਬਲਦ ਤੋਂ ਆਪਣੇ ਕਿਸੇ ਸਾਕ-ਸਬੰਧੀ ਦੇ ਘਰ ਜਾਂਦਾ।
ਅੱਗੋਂ ਉਹਦਾ ਸਬੰਧੀ ਉਸ ਬੰਦੇ ਨੂੰ ਪੁੱਛਦਾ," ਹੋਰ ਵਈ ਸੱਜਣਾਂ ਪਰਸ਼ਾਦਾ ਪਾਣੀ ਛਕੇਗਾਂ"।
ਬੰਦਾ ਕਹਿੰਦਾ ,"ਨਹੀਂ ਯਾਰ ਮੈਂ ਸਵੇਰੇ ਬਲਦ ਖਾ ਕੇ ਤੁਰਿਆ ਸੀ"।
ਸਬੰਧੀ ਕਹਿੰਦਾ "ਦੁਪਿਹਰਾ ਹੋਣ ਵਾਲਾ ਦੁਪਹਿਰ ਦੀ ਰੋਟੀ ਤਾਂ ਖਾਲਾ।"
ਬੰਦਾ ਕਹਿੰਦਾ," ਨਹੀਂ ਯਾਰ ਹੁਣ ਮੈਂ ਜਾਕੇ ਮੱਝ ਖਾਊਂਗਾ, ਫੇਰ ਮੈਂ ਭੋਕੀਂ ਜਾਊਗਾਂ ਉਸਤੋਂ ਬਾਅਦ ਰਾਤ ਨੂੰ ਮੈਂ ਰੱਖੜੇ ਖਾਊਂਗਾ।"

ਭੋਂਕੀ- ਮਤਲਬ ਭੋਕਣਾ
ਰੱਖੜੇ - ਮਤਲਬ ਚਪੇੜਾਂ  

Inderjit Sony ਇਕ ਕੰਡਕਟਰ ਅਵਾਜ ਮਾਰੇ ਬੱਸ ਅੱਡੇ ਵਿਚ ਪਠਾਨਕੋਟ ਜੰਮੂ ਪਠਾਨਕੋਟ ਜੰਮੂ ....ਨੇੜੇ ਇਕ ਗਰਭਵਤੀ ਸੀ ਕਹਿੰਦੀ ਜਿੱਥੇ ਮਰਜੀ ਜੰਮੇ ਪਰ ਤੇਰੇ ਵਰਗਾ ਕੰਜਰ ਨਾ ਜੰਮੇ ....ਵਿਚਾਰਾ ਨਜਾਇਜ ਹੀ ਰਗੜਿਆ ਗਿਆ |

Satbir Singh ਮੇਰੇ ਨਾਨਾ ਜੀ ਦੱਸਦੇ ਸੀ ਕਿ ਪਿੰਡੋਂ ਦਿੱਲੀ ਗਿਆ ਇਕ ਬੰਦਾ ਟਾਂਗੇ ਵਾਲੇ ਨੂੰ "ਸਮੁੰਦਰ ਗੰਜ " ਚਲਣ ਲੲੀ ਕਹਿੰਦਾ ਰਿਹਾ ਜਦਕਿ ਉਸ ਨੇ "ਦਰਿਆ ਗੰਜ " ਜਾਣਾ ਸੀ !!
Gurmeet Sandha ਸਾਡੇ ਇੱਕ ਨਵੀਂ ਮੈਡਮ ਆਈ ਜਿਹੜੇ ਪੇਕੇ ਪੱਟੀ ਸਨ | ਉਹਨੇ ਹਰ ਸ਼ੁੱਕਰਵਾਰ ਹੈਡਮਾਸਟਰ ਨੂੰ ਆਖਣਾ ,"ਭਾ ਜੀ ਛੁੱਟੀ ਚਾਹੀਦੀ ਆ ਮੈਂ ਪੱਟੀ ਜਾਣਾ " | ਹੈਡ ਮਾਸਟਰ ਨੇ ਹੋਰ ਤਰ੍ਹਾਂ ਵੀ ਝਾਕਣਾ ਪਰ ਛੁੱਟੀ ਦੇ ਦੇਣੀ | ਛੇ ਮਹੀਨੇ ਲੰਘ ਗਏ ਏਦਾਂ ਹੀ | ਮੈਡਮ ਨੇ ਸਾਨੂੰ ਆਖਣਾ ਮੇਰੀ ਛੁੱਟੀ ਦੀ ਗੱਲ ਸੁਨ ਕੇ ਹੈਡ ਮਾਸਟਰ ਹੋਰ ਈ ਤਰ੍ਹਾਂ ਵੇਖਣ ਲੱਗ ਪੈਂਦਾ ,ਤੁਹਾਨੂੰ ਕੁਝ ਨਹੀਂ ਕਹਿੰਦਾ | ਖੈਰ ਕਿਸੇ ਨੇ ਧਿਆਨ ਨਾ ਦਿੱਤਾ | ਇੱਕ ਦਿਨ ਜਦੋਂ ਉਹਨੇ ਕਿਹਾ ਕੀ ਮੈਂ ਪੱਟੀ ਜਾਣਾ ਛੁੱਟੀ ਦਿਓ ਤਾਂ ਹੈਡ ਮਾਸਟਰ ਨੇ ਬੜੇ ਤਪਾਕ ਨਾਲ ਕਿਹਾ ," ਕੁੜੀਏ ਛੁੱਟੀਆਂ ਤਾਂ ਭਾਵੇਂ ਦੋ ਲੈ ਲਾ ਪਰ ਸੁੱਖੀਂ ਸਾਂਦੀਂ ਤੂੰ ਕਿਓਂ ਪੱਟੀ ਜਾਵੇਂ ? ਪੱਟੇ ਜਾਣ ਤੇਰੇ ਦੁਸ਼ਮਨ ......ਮੈਡਮ ਤਾਂ ਚੁੱਪ ਕਰਕੇ ਚਲੇ ਗਈ ਤੇ ਅਸੀਂ ਸਾਰੀਆਂ ਹੱਸ ਹੱਸ ਵੱਖੀਆਂ ਦੁਖਣ ਲਾ ਲਈਆਂ |

Balraj Singh ਇੰਦਰ ਜੀਤ ਯਾਰਾ ਰੂਹ ਖੁਸ਼ ਹੋ ਗਈ ---ਸਾਰੇ ਹੀ ਕੌਮੈਂਟ ਵੀ ਬਹੁਤ ਹੀ ਵਧੀਆ ਲੱਗੇ ----ਅਸੀਂ ਵੀ ਆਪਣੇ ਸਟੇਟਸ ਵਿੱਚ ਐਹੋ ਜਿਹਾ ਹੀ ਰੰਗ ਬੰਨੀ ਦਾ ਓਧਰ ਵੀ ਗੇੜਾ ਛੇੜਾ ਰੱਖਿਆ ਕਰ ਸਾਰੇ ਹੀ ਟੀਮ ਮੈਬਰ ਬਹੁਤ ਸ਼ੁਗਲੀ ਹਨ --------------------------------------ਸਾਡੇ ਲਾਗੇ ਪਿੰਡ ਖੁਸਰੋ ਪੁਰ ਹੈ ਲੋਕਲ ਬਸ ਵਾਲੇਆਂ ਜਾਣ ਜਾਣ ਕਹਿਣਾ ----ਉਹ ਬਈ ਖੁਸਰੇ ਦਾ ਨਾ ਕੋਈ ਬੈਠੇ ---ਖੁਸਰੇ ਦਾ ਨਾ ਕੋਈ ਬੈਠੇ -----ਜਦੋਂ ਵਿਚਾਰੇ ਨੇ ਬਹਿ ਜਾਣੈ ਫਿਰ ਪੰਗਾ ਟਿਕਟਾਂ ਤੇ ਪੈ ਜਾਣਾ ---ਖੁਸਰੇ ਆਲਿਆਂ ਦੀ ਲੈ ਲਈ ----ਹਾਸਾ ਪਾ ਕੇ ਡਰਾਇਵਟ ਨੇ ਟਿਕਟ ਦਾ ਨਾਂ ਲੈਣਾ |

Iqbal Singh ਸਾਡੇ ਲਾਗੇ ਪਿੰਡ ਹੈ ਨੰਦਾਚੌਰ ੳਹਨਾ ਦਿਨਾ ਚ ਇੱਕ ਨੰਦਾ ਨਾਂ ਦਾ ਚੌਰ ਵੀ ਭਗੋੜਾ ਹੋਇਆ ਫਿਰਦਾ ਸੀ ....ਪਰ ਉਹਨੂੰ ਕੋਈ ਨੰਦਾਚੌਰ ਵੱਲ ਕੰਮ ਜਾਣਾ ਜੀ...... ਬੱਸ ਚ ਬੈਠ ਕੇ ਉਹ ਕਹਿੰਦਾ ਇੱਕ ਟਿਕਟ ਨੰਦਾਚੌਰ ਦੀ ਦੇ ਦੇਵੋ. ........ਬਸ ਚ ਇੱਕ ਠਾਣੇਦਾਰ ਵੀ ਬੈਠਾ ਸੀ.......ਉਹਨੇ ਸੋਚਿਆ ਸ਼ਾਇਦ ਨਾਂ ਦੱਸ ਕੇ ਟਿਕਟ ਲੈ ਰਹੇ ਹਨ.... ਉਹਨ੍ਹੇ ਫੜਾਕ ਦੇਣੇ ਉਹਨੂੰ ਹੱਥ ਕੜੀ ਪਾ ਲਈ......ਨੰਦਾ ਚੋਰ ਵਿਚਾਰਾ ਪਿੰਡ ਦੇ ਨਾਂਉ ਤੋ ਫੜਿਆਂ ਗਿਆ ਉਹ ਮਾਰੇ ਮੱਥੇ ਤੇ ਹੱਥ ਕਿ ਆਹ ਕੀ ਬਣ ਗਿਆ.|.........

Ashok Uppal ੲਿਕ ਵਾਰ ੲਿੱਕ ਮਾਤਾ ਜੰਮੂ ਦੀ ਬੱਸ ਵਿੱਚ ਅਾਪਣੀ ਨੂੰਹ ਨਾਲ ਸਫਰ ਕਰ ਰਹੀ ਸੀ ੳੁਹਨਾਂ ਨੇ ਪਠਾਨਕੋਟ ਤੋਂ ਜੰਮੂ ਜਾਣਾ ਸੀ(ੳੁਹਨਾਂ ਚੜਨਸਾਰ ਕਨੇਕਟਰ ਨੂੰ ਪੁੱਛਿਅਾ ਭਾੲੀ ਅਸੀ ਜੰਮੂ ਜਾਣਾ ਸੀਟ ਹੈ ਕੀ ਨਹੀ ਤਾਂ ਕਨੇਕਟਰ ਨੇ ੳੁਹਨਾ ਨੂੰ ੲਿੱਕ ਸੁਰੱਖਿਅਤ ਸੀਟ ਜਿਸ ਤੇ ਹਜੋਕੇ ਘੱਟ ਲੱਗਣ ਸੀਟ ਤੇ ਬਿਠਾ ਦਿੱਤਾ) ਮਾਤਾ ਦੀ ਨੂੰਹ ਗਰਬਵਤੀ ਸੀ ਤੇ ੳੁਹ ੳੁਸਦੇ ਗਰਵ ਵਾਰੇ ਅਾਪਸ ਵਿੱਚ ਗੱਲ ਕਰ ਰਹੀਅਾ ਸਨ ੲਿਨੇ ਨੂੰ ਕਨੇਕਟਰ ਅਾਕੇ ਮਾਤਾ ਨੂੰ ਕਹਿ ਮਾਤਾ ੲਿੱਕ ਜੰਮੂ ਕੀ ਦੋ ਜੰਮੂ ਮਾਤਾ ਕਹਿੰਦੀ ਕਾਕਾ ਜੰਮੂ ੲਿੱਕ ਹੀ ਭਰ ਤੇਰੇ ਵਰਗਾ ਹਰਾਮਦਾ ਨਾ ਜੰਮੂ।

Jasbir Tsp ਪਜਾਬ ਵਿਚ ਭਾਈਏ ਆਏ ਸਨ ਉਹਨਾ ਮਾਲਵੇ. ਦੇ ਪਿਡ ਰੋਡੇ ਲੰਡੇ ਜਾਣਾ ਸੀ ਰਸਤੇ ਵਿਚ ਪੁਲੀਸ ਨਾਕਾ ਸੀ ਪੁਲਿਸ ਵਾਲਿਆ ਪੁਛਿਆ ਤਸੀ ਕਿਥੈ ਜਾਣਾ ਹੈ ਭਈਆ ਨੂੰ ਪਿੰਡ ਦਾ ਭੁਲ ਗਿਆ ਪੁਲੀਸ ਫੜਕੇ ਥਾਣੇ ਲੈ ਗਈ ਫਿਰ ਥਾਣੇਦਾਰ ਪੁਛਿਆ ਕਿਥੇ ਜਾਣਾ ਭਾਈਏ ਨੇ ਕਿਹਾ ਸਰ??????ਅਸੀ ਜਾਣਾ ਹੈ ਸਿਰ ਮੁੰਨੇ ਦੁਬ ਕਟੇ |

Gurpartap Singh 
 ਚ ਖੜੀ ਬੱਸ ਉਡੀਕੇ, ਤੇ ਇਕ ਕਾਲੇ ਰੰਗ ਦਾ ਬੈਗ ਮੋਢੇ ਪਾਈ ਬੰਦੇ ਨੂ ਕਡੰਕਟਰ ਸਮਝ ਬੋਲੀ " ਭਾਈ! ਵੇ ਭਾਈ! ਖੁੱਡਾ ਕਰਾਲਾ!..??" ਅਗਿਉਂ ਤਬਕ ਕੇ ਭਾਈ ਬੋਲਿਆ " ਮੈ ਕਿਉਂ ਕਰਾਵਾਂ, ਤੂ ਕਰਾ ਲਾ ਜਿੱਥੇ ਮਰਜ਼ੀ 'ਖੁੱਡਾ'....ਇਕ ਮਾਈ ਚੌਂਕ |

1 comment: