ਕਾਰਤੂਸ \ ਇੰਦਰਜੀਤ ਕਮਲ - Inderjeet Kamal

Latest

Monday, 22 September 2014

ਕਾਰਤੂਸ \ ਇੰਦਰਜੀਤ ਕਮਲ


ਗੱਲ 80ਵੇਂ ਦਹਾਕੇ ਦੀ ਹੈ 


ਪੰਜਾਬ ਚ ਬੜਾ ਰੌਲਾ ਸੀ 


ਹਰ ਵੇਲੇ ਆਮ ਲੋਕਾਂ ਦੇ 


ਤੇ ਪੁਲਿਸ ਦੇ ਸਾਹ ਸੂਤੇ ਰਹਿੰਦੇ ਸਨ 


ਇੱਕ ਦਿਨ ਪੱਟੀ ਦੇ ਪਿੰਡ ਸਭਰਾ ਵਿੱਚ 


ਇੱਕ ਦਿਨ ਰੌਲਾ ਪੈ ਗਿਆ ਕਿ


ਭੱਠੇ ਵਿੱਚ ਦੋ ਆਦਮੀ ਵੜੇ ਹਨ 


ਉਹਨਾਂ ਕੋਲ ਕਾਰਤੂਸ ਹਨ 


ਪੁਲਿਸ ਨੇ  ਹਥਿਆਰ ਲੈਕੇ 


ਬੜੀ ਮੁਸਤੈਦੀ ਨਾਲ ਭੱਠਾ ਘੇਰ ਲਿਆ 


ਤੇ ਅੰਦਰ ਬੈਠੇ ਸ਼ੱਕੀ ਬੰਦਿਆਂ ਨੂੰ 


ਹੱਥ ਉੱਪਰ ਚੁੱਕ ਕੇ ਬਾਹਰ ਆਉਣ ਨੂੰ ਕਿਹਾ 


ਕੁਝ ਦੇਰ ਬਾਦ ਦੋ ਮਾੜਚੂ ਜਿਹੇ ਬੰਦੇ 


ਹੱਥ ਉੱਪਰ ਕਰਕੇ ਬਾਹਰ ਆ ਗਏ 


ਪੁਲਿਸ ਉਹਨਾਂ ਨੂੰ ਫੜ ਕੇ ਚੌਂਕੀ ਲੈ ਗਈ 


ਉਥੇ ਜਾ ਕੇ ਪਤਾ ਲਗਾ ਕਿ 


ਉਹ ਦੋ ਅਮਲੀ ਸਨ 


ਤੇ ਬੀੜੀਆਂ ਪੀਣ ਦੇ ਸ਼ੌਕੀਨ ਸਨ 


ਪਰ ਸਿੰਘਾਂ ਤੋਂ ਡਰਦਿਆਂ 


ਉਹ ਬੀੜੀਆਂ ਨੂੰ ਕਾਰਤੂਸ ਕਹਿੰਦੇ ਸਨ 


ਇੱਕ ਨੇ ਪੁੱਛਿਆ,


"ਕਾਰਤੂਸ ਹੈਗੇ ਨੇ ?" 


" ਦੂਜੇ ਨੇ ਕਿਹਾ ,


"ਹਾਂ ਹੈਗੇ ਨੇ "


ਪਹਿਲਾ ਕਹਿੰਦਾ ,


" ਚੱਲ ਭੱਠੇ ਚ ਚੱਲੀਏ "


ਉਹ ਭੱਠੇ ਚ ਬੀੜੀਆਂ ਪੀਣ ਗਏ ਸਨ 


ਕਿਸੇ ਸੁਣਨ ਵਾਲੇ ਨੇ ਪੁਲਿਸ ਨੂੰ ਸ਼ਿਕਾਇਤ ਕਰਤੀ 

2 comments: