ਕੋਈ ਵੇਲਾ ਸੀ ਜਦੋਂ ਸਾਡੇ ਦੇਸ਼ ਵਿੱਚ ਇੰਨੀਆਂ ਵੰਡੀਆਂ ਸਨ ਕਿ ਥਾਂ ਥਾਂ ਤੇ ' ਹਿੰਦੂ ਪਾਣੀ ' ਤੇ ' ਮੁਸਲਮਾਨ ਪਾਣੀ ' ਦੇ ਨਾਂ ਤੇ ਬੋਰਡ ਲਗਾਕੇ ਪਾਣੀ ਰੱਖਿਆ ਜਾਂਦਾ ਸੀ ਤਾਂ ਕਿ ਕੋਈ ਗਲਤ ਪਾਣੀ ਨਾ ਪੀ ਲਵੇ | ਰੇਲਵੇ ਸਟੇਸ਼ਨਾਂ ਤੇ ਰੱਖੇ ਪਾਣੀ ਦੇ ਘੜਿਆਂ ਤੇ ਵੀ ਇੰਝ ਹੀ ਲਿਖਿਆ ਹੰਦਾ ਸੀ |
ਕੱਲ੍ਹ ਪਤਾ ਲੱਗਾ ਕਿ ਘਰ ਵਿੱਚ ਗੰਢੇ ਖਤਮ ਹਨ ਤੇ ਨਰਾਤੇ ਹੋਣ ਕਰਕੇ ਕੋਈ ਵੀ ਰੇਹੜੀ ਵਾਲਾ ਗੰਢੇ ਲੈਕੇ ਨਹੀਂ ਆਉਂਦਾ | ਮੇਰੀ ਡਿਉਟੀ ਲੱਗੀ ਕਿ ਆਉਂਦਾ ਹੋਇਆ ਗੰਢੇ ਲੈਕੇ ਆਵਾਂ | ਮੈਂ ਦੁਪਹਿਰ ਨੂੰ ਘਰ ਜਾਣ ਵੇਲੇ ਛੋਟੀ ਸਬਜ਼ੀ ਮੰਡੀ ਵਿੱਚ ਚਲਾ ਗਿਆ ਤਾਂਕਿ ਗੰਢੇ ਲੈ ਸਕਾਂ , ਪਰ ਉਥੇ ਕਿਸੇ ਵੀ ਫੜ੍ਹੀ ਵਾਲੇ ਕੋਲ ਗੰਢੇ ਨਹੀਂ ਮਿਲ ਰਹੇ ਸਨ | ਇੱਕ ਜਾਣਕਾਰ ਸਬਜ਼ੀ ਵਾਲੇ ਨੇ ਕਿਹਾ , " ਪਰਲੀ ਕਤਾਰ ਵਿੱਚ ਮੁਸਲਮਾਨ ਬੈਠੇ ਨੇ ਉਹਨਾਂ ਕੋਲੋਂ ਮਿਲਣਗੇ |"
ਮੈਂ ਪਰਲੀ ਕਤਾਰ ਵਿੱਚ ਗਿਆ ਤਾਂ ਉੱਥੇ ਸਚਮੁਚ ਗੰਢੇ ਮਿਲ ਗਏ | ਮੈਂ ਮੁਸਲਮਾਨ ਗੰਢੇ ਲੈਕੇ ਘਰ ਆ ਗਿਆ |

hahahah
ReplyDelete