ਹਾਹਾਹਾ ਨਵਾਂ ਸਾਲ ਮੁਬਾਰਕ ਇੰਝ ਵੀ ਹੁੰਦਾ ਏ\ ਇੰਦਰਜੀਤ ਕਮਲ - Inderjeet Kamal

Latest

Saturday, 27 September 2014

ਹਾਹਾਹਾ ਨਵਾਂ ਸਾਲ ਮੁਬਾਰਕ ਇੰਝ ਵੀ ਹੁੰਦਾ ਏ\ ਇੰਦਰਜੀਤ ਕਮਲ


ਇੱਕ ਮਰੀਜ਼ ਕਹਿੰਦਾ , 

" ਡਾਕਟਰ ਸਾਹਿਬ ਤਿੰਨ ਦਿਨ ਹੋਗੇ ਲੈਟਰੀਨ ਨਹੀਂ ਆਈ "

ਮੈਂ ਕਿਹਾ ,

" ਕੀ ਖਾਧਾ ਸੀ ?"

ਕਹਿੰਦਾ,

" ਖਾਣਾ ਕੀ ਏ , ਕੱਲ੍ਹ ਦਵਾਈ ਲੈਣ ਦੀ ਸੋਚੀ ਸੀ ,

ਫਿਰ ਸੋਚਿਆ ਨਵੇਂ ਸਾਲ ਤੇ ਕੀ ਦਵਾਈ ਖਾਣੀ ਏ ,

ਸਾਰਾ ਸਾਲ ਦਵਾਈ ਹੀ ਖਾਂਦਾ ਰਹੂਂਗਾ |"

ਮੈਂ ਕਿਹਾ , 

" ਤੂੰ ਪੜ੍ਹਿਆ ਲਿਖਿਆ ਏਂ , ਫਿਰ ਵੀ ਇਹੋ ਜਿਹੀਆਂ ਗੱਲਾਂ ਤੇ ਵਿਸ਼ਵਾਸ ਕਰਦਾ ਏਂ ?"

ਕਹਿੰਦਾ ,

" ਡਾਕਟਰ ਸਾਹਬ , ਜਿਹੜੀਆਂ ਗੱਲਾਂ ਬਣੀਆਂ ਕੁਝ ਨਾ ਕੁਝ ਤਾਂ ਕਾਰਣ ਹੋਏਗਾ |"

ਮੈਂ ਹੱਸ ਕੇ ਕਿਹਾ ,

" ਹੁਣ ਤਾਂ ਤੈਨੂੰ ਦਵਾਈ ਦੀ ਲੋੜ ਹੀ ਨਹੀਂ ਹੈ ?"

ਉਹ ਹੈਰਾਨ ਹੋਕੇ ਕਹਿੰਦਾ ,

" ਕਿਓਂ ?"

ਮੈਂ ਕਿਹਾ ,

"ਤੇਰਾ ਤਾਂ ਨਵਾਂ ਸਾਲ ਆਪੇ ਹੀ ਮੁਬਾਰਕ ਹੋ ਗਿਆ !

 ਤੇਰੀਆਂ ਤਾਂ ਮੌਜਾਂ ਹੋ ਗਈਆਂ , ਜਦੋਂ ਪਹਿਲੇ ਦਿਨ ਹੀ ਪੇਟ ਸਾਫ਼ ਨਹੀਂ ਹੋਇਆ ,

ਹੁਣ ਤਾਂ ਸਾਰਾ ਸਾਲ ਜਾਣ  ਦੀ ਲੋੜ ਹੀ ਨਹੀਂ "

ਸ਼ਰਮਿੰਦਾ ਜਿਹਾ ਹੋਕੇ ਕਹਿੰਦਾ ,

" ਚੱਲੋ ਛੱਡੋ , ਤੁਸੀਂ ਦਵਾਈ ਦਿਓ |"

No comments:

Post a Comment