ਅਸੀਂ ਸਮਾਜ ਵਿੱਚ ਆਪਸੀ ਰਿਸ਼ਤਿਆਂ ਵਿੱਚ ਕਿਸੇ ਨਾ ਕਿਸੇ ਬਹਾਨੇ ਨਾਲ ਜੁੜੇ ਰਹਿੰਦੇ ਹਾਂ 
ਜਦੋਂ ਪੰਜਾਬ ਜਾਣ ਲੱਗਾ ਤਾਂ ਪਤਨੀ ਨੇ ਇੱਕ ਲਿਫ਼ਾਫ਼ਾ ਹੱਥ ਚ ਫੜਾਉਦਿਆਂ ਕਿਹਾ ,
" ਇਹ ਬਦਾਮ ਦੀਆਂ ਗਿਰੀਆਂ ਨੇ , ਜੋ ਮੈਂ ਕਰਵਾ ਚੌਥ ਦੇ ਵਰਤ  ਤੇ ਮਣਸੀਆਂ ਸਨ , 
ਜਦੋਂ ਬੀਜੀ ਜ਼ਿੰਦਾ ਸਨ ਤਾਂ ਮਣਸਿਆ ਹੋਇਆ ਸਮਾਨ ਉਹਨਾਂ ਵਾਸਤੇ ਹੁੰਦਾ ਸੀ ,
ਬੀਜੀ ਤੋਂ ਬਾਦ ਮੈਂ ਅੰਮ੍ਰਿਤਸਰ ਵਾਲੇ ਭੈਣਜੀ ਨੂੰ ਹੀ ਭੇਜਦੀ ਹਾਂ .
ਤੁਸੀਂ ਇਹ ਉਹਨਾਂ ਨੂੰ ਜਰੂਰ ਯਾਦ ਨਾਲ ਦੇ ਦਿਓ |"
ਮੈਂ ਲਿਫ਼ਾਫ਼ਾ ਆਪਣੇ ਬੈਗ ਵਿੱਚ ਪਾਇਆ ਤੇ ਆਪਣੇ ਰਸਤੇ ਤੁਰ ਪਿਆ |
ਅੰਮ੍ਰਿਤਸਰ ਪਹੁੰਚਕੇ ਮੈਂ ਬਦਾਮ ਦੀਆਂ ਗਿਰੀਆਂ ਵਾਲਾ ਲਿਫ਼ਾਫ਼ਾ ਆਪਣੇ ਭੈਣਜੀ ਨੂੰ ਫੜਾ ਦਿੱਤਾ |
ਭੈਣਜੀ  ਨੇ ਲਿਫ਼ਾਫ਼ਾ ਸੰਭਾਲ ਲਿਆ ਤੇ ਆਪਣੇ ਪਰਸ ਚੋਂ ਰੂਪਏ ਕਢ ਕੇ ਮੈਨੂੰ ਫੜਾਏ ਤੇ ਕਿਹਾ ,
" ਆਹ ਮੇਰੇ ਵੱਲੋਂ ਸਗਨ ਦੇ ਦੇਵੀਂ ਉਹਨੂੰ |"
ਮੈਨੂੰ ਲੱਗ ਰਿਹਾ ਸੀ ਮੈਂ ਬਦਾਮ ਦੀਆਂ ਗਿਰੀਆਂ ਵੇਚਣ ਆਇਆ ਹਾਂ ,
ਪਰ ਨਨਾਣ ਭਰਜਾਈ ਨੂੰ ਮਾਨਸਿਕ ਸੰਤੁਸ਼ਟੀ ਸੀ ਕਿ ਉਹਨਾਂ ਨੇ ਆਪਣਾ ਆਪਣਾ ਫਰਜ਼ ਪੂਰਾ ਕੀਤਾ ਹੈ 
ਇਹੋ ਗਿਰੀਆਂ ਭੈਣਜੀ ਨੇ ਸਗਨ ਦੇਣ  ਵਾਲੇ ਪੈਸੇ ਖਰਚਕੇ ਬਜ਼ਾਰੋਂ ਖਰੀਦੀਆਂ ਹੁੰਦੀਆਂ ਤਾਂ ਉਹਨਾਂ ਵਿੱਚੋਂ ਨਨਾਣ ਭਰਜਾਈ ਦੇ ਰਿਸ਼ਤੇ
ਵਾਲਾ ਨਿਘ ਨਹੀਂ ਸੀ ਮਿਲਣਾ |
ਜੈ ਕਰਵਾ ਚੌਥ !!
No comments:
Post a Comment