ਜ਼ਿੰਦਗੀ ਸਭ ਦੀ ਅਪਣੀ ਅਪਣੀ - Poem By Kapil Sharma - Inderjeet Kamal

Latest

Monday 8 April 2019

ਜ਼ਿੰਦਗੀ ਸਭ ਦੀ ਅਪਣੀ ਅਪਣੀ - Poem By Kapil Sharma


ਬੇਟੇ ਕਪਿਲ ਸ਼ਰਮਾ ਨੇ ਆਪਣੀ ਲਿਖੀ ਪਹਿਲੀ ਪੰਜਬੀ ਕਵਿਤਾ ਆਪਣੇ ਆਪ ਰਿਕਾਰਡ ਕਰਕੇ ਮੈਨੂੰ ਵਿਖਾਈ ਤਾਂ ਕਈ ਗਲਤੀਆਂ ਦੇ ਬਾਵਜੂਦ ਮੈਂ ਉਹਨੂੰ ਉਸੇ ਤਰ੍ਹਾਂ ਹੀ ਤੁਹਾਡੇ ਰੂਬਰੂ ਕਰ ਰਿਹਾ ਹਾਂ - ਇੰਦਰਜੀਤ ਕਮਲ



ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ
ਕੋਈ ਘੁੰਮਦਾ ਦਿਨ ਦਿਹਾੜੇ
ਕੋਈ ਰਾਤਾਂ ਨੂੰ ਵਜਾ ਮਾਰੇ
ਕੋਈ ਸਾਈਕਲ ਪਿੱਛੇ ਰੋਂਦਾ
ਕੋਈ ਜਹਾਜ ਤੋਂ ਪੈਰ ਨ ਲਾਹੁੰਦਾ
ਕੋਈ ਕਹਿੰਦਾ ਸੋਹਣੀ ਬੜੀ ਏ
ਕਿਸੇ ਦੀ ਔਖੀ ਹੋਗੀ ਕੱਟਣੀ
ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ|

ਕਿਸੇ ਲਈ ਘਰ ਦਾ ਕਾਜ ਬੁਰਾ ਏ
ਕਿਸੇ ਦੇ ਸਿਰ ਦਾ ਤਾਜ਼ ਬੁਰਾ ਏ
ਕੋਈ ਹੱਦਾਂ ਤੋਂ ਪਾਰ ਹੋ ਗਿਆ
ਕਿਸੇ ਨੂੰ ਕੰਧ ਨਾ ਆਵੇ ਟਿੱਪਣੀ
ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ|

ਕਿਸੇ ਨੂੰ ਕਾਲੇ ਰੰਗ ਦਾ ਰੋਣਾ
ਕਿਸੇ ਦਾ ਗੋਰਾ ਰੰਗ ਨਹੀਂ ਸੋਹਣਾ
ਕਿਸੇ ਦੀ ਚੰਗੀ ਬਾਤ ਪੁਰਾਣੀ
ਕਿਸੇ ਦੀ ਕੋਈ ਨਾ ਸੁਣੇ ਕਹਾਣੀ
ਕੋਈ ਸੁੱਕੀ ਦਾ ਸ਼ੁਕਰ ਮਨਾਵੇ
ਕੋਈ ਬਿਨ੍ਹਾਂ ਨਾ ਖਾਵੇ ਚਟਨੀ
ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ|

ਕਿਸੇ ਦੀ ਕਿਤੇ ਵੀ ਦਾਲ ਨ ਗਲਦੀ
ਕਿਸੇ ਦੀ ਜਾਵੇ ਚਾਲ ਬਦਲਦੀ
ਕਿਸੇ ਨੂੰ ਜ਼ਿੰਦਗੀ ਕੋਹੜੀ ਲਗਦੀ
ਕਿਸੇ ਨੂੰ ਜ਼ਿੰਦਗੀ ਥੋੜੀ ਲਗਦੀ
ਕੋਈ ਨਸ਼ਿਆਂ ਤੋਂ ਦੂਰ ਹੈ ਰਹਿੰਦਾ
ਕਿਸੇ ਦੀ ਕਦੇ ਵੀ ਲਤ ਨਹੀਂ ਛੁਟਣੀ
ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ|

ਜ਼ਿੰਦਗੀ ਦੇ ਵਿੱਚ ਰਾਜ਼ ਬੜੇ ਨੇ
ਵਿਹਲੀਆਂ ਨੂੰ ਵੀ ਕਾਜ ਬੜੇ ਨੇ
ਜ਼ਿੰਦਗੀ ਤੂੰ ਵੀ ਜੀ ਲੈ ਸੱਜਣਾ
ਘੁੱਟ ਖੁਸ਼ੀਆਂ ਦੇ ਪੀ ਲੈ ਸੱਜਣਾ
ਮਿਲਦੀ ਹੈ ਇਹ ਇੱਕ ਇੱਕਲੀ
ਮੁੜਕੇ ਨਹੀਂ ਇਹ ਵਾਪਸ ਮਿਲਣੀ
ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ|

ਜ਼ਿੰਦਗੀ ਹਜ਼ਾਰਾਂ ਰੰਗਾਂ ਵਾਲੀ
ਬੰਦੇ ਮਾੜੇ ਚੰਗਿਆਂ ਵਾਲੀ
ਹੁੰਦੇ ਸੀ ਬਚਪਨ ਦੇ ਸਾਥੀ
ਹੋਗੇ ਪੰਜਾ ਕਮਲ ਤੇ ਹਾਥੀ
ਇਹ ਜੋ ਹੈ ਮੈਂ ਗੱਲ ਸੁਣਾਈ
ਜਾਕੇ ਹੈ ਅਖਬਾਰ 'ਚ ਛਪਣੀ
ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ|

ਕਿਓਂ ਕਰਦਾ ਏਂ ਗੱਲ ਤੂੰ ਕੋਹੜੀ
ਜ਼ਿੰਦਗੀ ਰਹਿ ਗਈ ਏ ਹੁਣ ਥੋੜੀ
ਕੋਈ ਜ਼ਿੰਦਗੀ ਇੱਦਾਂ ਜੀਂਦਾ
ਕਿਸੇ ਦੀ ਕੰਧ ਤੇ ਕਿਸੇ ਦੀ ਪੌੜੀ
ਕੋਈ ਜ਼ਿੰਦਗੀ ਬੱਸ ਕੱਟੀ ਜਾਵੇ
ਅਸੀਂ ਤਾਂ ਅੱਤ ਕਰਕੇ ਹਟਣੀ
ਜ਼ਿੰਦਗੀ ਸਭ ਦੀ ਅਪਣੀ ਅਪਣੀ
ਇਹਦੀ ਨਾ ਕੋਈ ਹੁੰਦੀ ਸਟੱਪਣੀ|

ਕਪਿਲ ਸ਼ਰਮਾ ਯਮੁਨਾਨਗਰ
Kapil Sharma Yamunanagar
कपिल शर्मा यमुनानगर
کپل شرما

No comments:

Post a Comment