ਚਕੂੰਦਰ = ਚੁਕੰਦਰ / ਇੰਦਰਜੀਤ ਕਮਲ - Inderjeet Kamal

Latest

Friday 22 February 2019

ਚਕੂੰਦਰ = ਚੁਕੰਦਰ / ਇੰਦਰਜੀਤ ਕਮਲ

ਚਕੂੰਦਰ = ਚੁਕੰਦਰ 

Teja ਰੋਟੀ ਖਾਣ ਲੱਗਾ ਤਾਂ ਤੇਜ ਕੌਰ ਕਹਿੰਦੀ,' ਚਕੂੰਦਰ ਕੱਟ ਕੇ ਲਿਆਵਾਂ ?'
ਤੇਜਾ ਕਹਿੰਦਾ ,'ਕ ਕ ਕ ਕ ਕਾਹਦੇ ਵਾਸਤੇ ?'
ਤੇਜ ਕੌਰ ਕਹਿੰਦੀ ,' ਖਾਣ ਵਾਸਤੇ ਹੋਰ ਕਾਹਦੇ ਵਾਸਤੇ ।'#KamalDiKalam
ਤੇਜਾ ਭੈੜਾ ਜਿਹਾ ਮੂੰਹ ਬਣਾ ਕੇ ਕਹਿੰਦਾ ,' ਉਹ ਲ ਲ ਲ ਲ ਲੰਮੀ ਜਿਹੀ ਪੂਛ ਵਾਲੀ ਕੋਈ ਖਾਣ ਵਾਲੀ ਚੀ ਚੀ ਚੀ ਚੀ ਚੀਜ਼ ਹੁੰਦੀ ਏ?'
ਤੇਜ ਕੌਰ ਕਹਿੰਦੀ ,' ਪੂਛ ਕੱਟ ਕੇ ਤੇ ਛਿੱਲ ਕੇ ਲਿਆਉਂਗੀ , ਕਹਿੰਦੇ ਨੇ ਚਕੂੰਦਰ ਖਾਣ ਨਾਲ ਖੂਨ ਵਧਦਾ ਏ ।'
ਤੇਜਾ ਕਹਿੰਦਾ ,'ਜਿਹੜਾ ਖੂ ਖੂ ਖੂ ਖੂ ਖੂਨ ਤੂੰ ਮੇਰਾ ਪੀਤੈ , ਉਹ ਹੁਣ ਮੈਂ ਚਕੂੰਦਰ ਦਾ ਪੀਕੇ ਪੂਰਾ ਕਰੂੰ ?'
ਤੇਜ ਕੌਰ ਕਹਿੰਦੀ ,' ਓਹਦੇ 'ਚੋਂ ਕੋਈ ਖੂਨ ਥੋੜਾ ਨਿਕਲਣਾ ਏਂ , ਉਂਝ ਹੀ ਰੰਗ ਜਿਹਾ ਲੱਗ ਜਾਂਦਾ ਏ ਲਾਲ ਜਿਹਾ !'
ਇਨਾਂ ਕਹਿਕੇ ਉਹ ਰਸੋਈ ਵਿੱਚ ਗਈ ਅਤੇ ਇੱਕ ਪਲੇਟ ਸਜਾ ਕੇ ਲੈ ਆਈ । ਪਲੇਟ ਵਿੱਚ ਪਏ ਟੁਕੜੇ ਵੇਖਕੇ ਤੇਜਾ ਕਹਿੰਦਾ ,' ਤਾਂ ਡ ਡ ਡ ਡ ਡਰਾ ਹੀ ਦਿੱਤਾ ਸੀ । ਭਲੀਏ ਮਾਂ ਮਾਂ ਮਾਂ ਮਾਂ ਮਾਨਸੇ ਇਹ ਚਕੂੰਦਰ ਨਹੀਂ ਚੁਕੰਦਰ ਹੁੰਦੀ ਏ । '

No comments:

Post a Comment