ਕਲਮੀ ਦੋਸਤੀ \ ਇੰਦਰਜੀਤ ਕਮਲ - Inderjeet Kamal

Latest

Friday, 8 February 2019

ਕਲਮੀ ਦੋਸਤੀ \ ਇੰਦਰਜੀਤ ਕਮਲ


ਬਚਪਨ ਦੀ ਦੋਸਤੀ ਭੁੱਲਿਆਂ ਨਹੀਂ ਭੁੱਲਦੀ ! ਦੋਸਤੀ ਹਰ ਜ਼ਮਾਨੇ ਵਿੱਚ ਕਾਇਮ ਰਹਿੰਦੀ ਹੈ ! ਅੱਜਫੇਸਬੁੱਕ ਦੋਸਤੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਅਤੇ ਕੋਈ ਵਕਤ ਸੀ ਜਦੋਂ ਕਲਮੀ ਦੋਸਤੀ ਦਾ ਦੌਰ ਸੀ ! ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਲੋਕਾਂ ਵਿੱਚ ਪੜ੍ਹਨ ਦਾ ਰਿਵਾਜ਼ ਬਹੁਤ ਸੀ ਅਤੇ ਘਰ ਘਰ ਕੋਈ ਨਾ ਕੋਈ ਰਸਾਲਾ ਜ਼ਰੂਰ ਆਉਂਦਾ ਸੀ ! ਸਕੂਲੀ ਪੜ੍ਹਾਈ ਦੇ ਦਿਨਾਂ ਵਿੱਚ ਹੀ ਮੈਂ ਕੁਝ ਰਸਾਲਿਆਂ ਨਾਲ ਜੁੜ ਗਿਆ ਅਤੇ ਮੇਰੀਆਂ ਛੋਟੀਆਂ ਮੋਟੀਆਂ ਰਚਨਾਵਾਂ ਉਹਨਾਂ ਵਿੱਚ ਛਪਣ ਲੱਗ ਪਈਆਂ ! ਉਹਨਾਂ ਦਿਨਾਂ ਵਿੱਚ ਕਈ ਰਸਾਲਿਆਂ ਵਿੱਚ ਕਲਮੀ ਦੋਸਤੀ ਵਾਲਾ ਇੱਕ ਕਾਲਮ ਹੁੰਦਾ ਸੀ, ਜਿਹਦੇ ਵਿੱਚ ਪਾਠਕ ਆਪਣਾ ਨਾਂ ਪਤਾ ਸ਼ੌਕ ਅਤੇ ਹੋਰ ਕਈ ਵੇਰਵੇ ਦਿੰਦੇ ਸਨ ਅਤੇ ਉਹਨਾਂ ਦੇ ਸ਼ੌਕ, ਨਾਂ ਜਾਂ ਆਦਤਾਂ ਨੂੰ ਪਸੰਦ ਕਰਨ ਵਾਲੇ ਦੂਜੇ ਪਾਠਕ ਚਿੱਠੀ ਪੱਤਰ ਰਾਹੀਂ ਉਹਨਾਂ ਪਾਠਕਾਂ ਨਾਲ ਰਾਬਤਾ ਕਾਇਮ ਕਰਦੇ ਸਨ ਅਤੇ ਕਈਆਂ ਦੀ ਆਪਸ ਵਿੱਚ ਦੋਸਤੀ ਵੀ ਹੋ ਜਾਂਦੀ ਸੀ ! ਉਹਨਾਂ ਦਿਨਾਂ ਵਿੱਚ ਫਗਵਾੜੇ ਤੋਂ ਅਖਬਾਰਾਂ ਨਾਲ ਜੁੜਿਆ ਇੱਕ ਚਿਹਰਾ Om Kamal ਜੋ ਉਸ ਵਕਤ ਓਮ ਪ੍ਰਕਾਸ਼ ਕਮਲ ਸੀ ਅੱਜਕੱਲ੍ਹ Bakersfield, California ਨਿਵਾਸੀ ਹੈ ਅਤੇ ਦੂਜਾ ਇੱਕ ਹੋਰ ਅਧਿਆਪਕ ਲੇਖਕ Yadwinder Sidhu ਬੁਢਲਾਡਾ ਤੋਂ ਮੇਰੇ ਸੰਪਰਕ ਵਿੱਚ ਆਏ | ਇਹ ਦੋਸਤ ਪੱਟੀ ਰਹਿੰਦਿਆਂ ਮੈਨੂੰ ਮਿਲਦੇ ਰਹੇ ਅਤੇ ਓਮ ਕਮਲ ਦੇ ਕਾਲਜ ਅਤੇ ਮੁਹੱਲੇ ਵਿੱਚ ਮੈਂ ਆਪਣੀ ਨਾਟਕ ਮੰਡਲੀ ਨਾਲ ਪੱਟੀ ਤੋਂ ਫਗਵਾੜਾ ਜਾਕੇ ਨਾਟਕ ਵੀ ਕੀਤੇ ! ਪੱਟੀ ਤੋਂ ਯਮੁਨਾਨਗਰ ਆ ਜਾਣ ਤੇ ਵੀ ਓਮ ਕਮਲ ਮੇਰੇ ਕੋਲ ਮਿਲਣ ਆਇਆ ! #KamalDiKalam 
ਦੋਸਤ ਹੋਰ ਵੀ ਜੁੜੇ ਸਨ ਜਿਹਨਾਂ ਵਿੱਚੋਂ ਇੱਕ ਰਾਜ ਕੁਮਾਰ ਸਕੋਲੀਆ ਵੀ ਸੀ ,ਪਰ ਅੱਜ ਇਹ ਦੋ ਚਿਹਰੇ ਹੀ ਮੇਰੇ ਨਾਲ ਫੇਸਬੁੱਕ ਦੋਸਤੀ ਵਿੱਚ ਸ਼ਾਮਿਲ ਹਨ | ਲੰਮੀ ਦੋਸਤੀ ਨਿਭਾਉਣ ਵਾਲਿਆਂ ਦਾ ਧੰਨਵਾਦ |

No comments:

Post a Comment