ਇੱਕ ਦੋਸਤ ਨੇ ਅੱਜ ਗੱਲ ਸੁਣਾਈ ਕਿ ਨਿੱਕੇ ਹੁੰਦਿਆਂ ਉਹਦਾ ਮਾਮਾ ਮਿਲਣ ਆਇਆ ਅਤੇ ਜਾਂਦਾ ਹੋਇਆ ਜੇਬ੍ਹ 'ਚ ਹੱਥ ਮਾਰਿਆ ਤਾਂ ਇੱਕ ਰੁਪਿਆ ਨਿਕਲ ਆਇਆ । ਮਾਮਾ ਉਹਨੂੰ ਇੱਕ ਰੁਪਿਆ ਫੜਾ ਕੇ ਚਲਾ ਗਿਆ ਅਤੇ ਉਹ ਰੁਪਿਆ ਲੈਕੇ ਸਕੂਲ ਚਲਾ ਗਿਆ । ਪੂਰਾ ਜ਼ੋਰ ਲਗਾਕੇ ਉਹ ਸਕੂਲ ਵਿੱਚ ਮਸਾਂ 20 ਪੈਸੇ ਹੀ ਖਰਚ ਸਕਿਆ ਅਤੇ ਬਾਕੀ ਬਚੇ 80 ਪੈਸੇ ਬਸਤੇ ਵਿੱਚ ਪਾ ਲਏ । ਜਦੋਂ ਘਰ ਆਕੇ ਬਸਤਾ ਰੱਖਿਆ ਤਾਂ ਪੈਸਿਆਂ ਦਾ ਖੜਾਕ ਸੁਣਕੇ ਉਹਦੀ ਮਾਤਾ ਨੇ ਬਸਤਾ ਖੋਲ੍ਹਿਆ ਅਤੇ ਪੈਸੇ ਵੇਖਦਿਆਂ ਹੀ ਉਹਨੂੰ ਢਾਹ ਲਿਆ ਅਤੇ ਝਾਂਬੀ ਲਾਹੁਣੀ ਸ਼ੁਰੂ ਕਰ ਦਿੱਤੀ ਕਿ ਪੈਸੇ ਕਿਥੋਂ ਆਏ । #KamalDiKalam
ਉਹਨੇ ਬਥੇਰਾ ਕਿਹਾ ਕਿ ਮਾਮਾ ਦੇਕੇ ਗਿਆ ਹੈ ਭਾਵੇਂ ਚਿੱਠੀ ਪਾਕੇ ਪੁੱਛ ਲਓ , ਪਰ ਕੋਈ ਗੱਲ ਨਾ ਬਣੀ । ਅਗਲੀ ਵਾਰ ਮਾਮਾ ਆਇਆ ਅਤੇ ਪੈਸੇ ਦੇਣ ਲੱਗਾ ਤਾਂ ਦੋਸਤ ਨੇ ਪੈਸੇ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਸਾਰੀ ਗੱਲ ਮਾਮੇ ਨੂੰ ਦੱਸੀ । ਮਾਮੇ ਨੇ ਫਿਰ ਆਪਣੀ ਭੈਣ ਨੂੰ ਦੱਸਿਆ ਕਿ ਰੁਪਿਆ ਉਹੀ ਦੇਕੇ ਗਿਆ ।
No comments:
Post a Comment