ਬਦਲਾਵ \ ਇੰਦਰਜੀਤ ਕਮਲ - Inderjeet Kamal

Latest

Friday, 8 February 2019

ਬਦਲਾਵ \ ਇੰਦਰਜੀਤ ਕਮਲ

ਵਕਤ ਦੇ ਬਦਲਣ ਨਾਲ ਸਾਡੇ ਰੀਤੀ ਰਿਵਾਜ਼ ਵੀ ਬਦਲਦੇ ਹਨ ਜਾਂ ਕਈ ਖਤਮ ਹੀ ਹੋ ਜਾਂਦੇ ਹਨ | ਬਚਪਨ ਵਿੱਚ ਕੱਚੇ ਮਕਾਨ ਹੋਣ ਕਰਕੇ ਸਾਡੇ ਮਾਤਾ ਜੀ ਹਰ ਸੰਗਰਾਂਦ ਵਾਲੇ ਦਿਨ ਦਰਵਾਜ਼ੇ ਨੂੰ ਤੇਲ ਦਿੰਦੇ ਸਨ | ਜਦੋਂ ਮਕਾਨ ਪੱਕੇ ਬਣੇ ਤਾਂ ਉਹਨਾਂ ਨੇ ਇਹ ਕੰਮ ਆਪਣੇ ਆਪ ਹੀ ਬੰਦ ਕਰ ਦਿਤਾ | ਪੰਜਾਬ ਤੋਂ ਹਰਿਆਣਾ ਆ ਕੇ ਰਹਿੰਦੇ ਹੋਏ ਜਦੋਂ ਅਸੀਂ ਇੱਕ ਨਵਾਂ ਮਕਾਨ ਬਣਾਇਆ ਤਾਂ ਥੋੜੇ ਦਿਨਾਂ ਬਾਦ ਹੀ ਸਵੇਰੇ ਸਵੇਰੇ ਬਾਹਰਲੇ ਗੇਟ ਕੋਲ ਫਰਸ਼ ਤੇ ਥੋੜਾ ਜਿਹਾ ਸਰ੍ਹੋਂ ਦਾ ਤੇਲ ਵੇਖਕੇ ਮੈਂ ਇਸ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਦੱਸਿਆ ਕਿ ਨਵੇਂ ਗੇਟ ਦਾ ਅਰ੍ਲ ਬੜਾ ਜੋਰ ਨਾਲ ਬੰਦ ਕਰਨਾ ਪੈਂਦਾ ਸੀ , ਇਸ ਕਰਕੇ ਉਹਨੂੰ ਰਵਾਂ ਕਰਨ ਵਾਸਤੇ ਤੇਲ ਲਗਾਇਆ ਹੈ | ਮੈਂ ਕਿਹਾ ਮੈਂ ਮਿਸਤਰੀ ਨੂੰ ਸੱਦ ਕੇ ਠੀਕ ਕਰਵਾ ਦਿਆਂਗਾ ਹੁਣ ਤੇਲ ਨਾ ਲਗਾਇਓ , ਫਰਸ਼ ਤੇ ਤੇਲ ਡਿੱਗਣ ਨਾਲ ਕੋਈ ਤਿਲਕ ਸਕਦਾ ਹੈ | ਮਾਤਾ ਜੀ ਨੇ ਦੱਸਿਆ ਕਿ ਗੇਟ ਠੀਕ ਕਰਵਾਉਣ ਵਾਲਾ ਕੰਮ ਲੰਮਾ ਹੈ | ਮੈਂ ਵੀ ਚੈੱਕ ਕੀਤਾ ਤਾਂ ਮੈਨੂੰ ਗੱਲ ਠੀਕ ਲੱਗੀ , ਗੇਟ ਖੋਲ੍ਹਣਾ ਪੈਣਾ ਸੀ ਤੇ ਹੋ ਸਕਦਾ ਸੀ ਉਹਦੇ ਵਾਸਤੇ ਵੈਡਿੰਗ ਸੈੱਟ ਵੀ ਮੰਗਵਾਉਣਾ ਪੈਂਦਾ |
ਮੇਰਾ ਦਿਮਾਗ ਇਸ ਮਸਲੇ ਨੂੰ ਆਸਾਨੀ ਨਸਲ ਹੱਲ ਕਰਨ ਬਾਰੇ ਸੋਚਣ ਲੱਗਾ | ਜਦੋਂ ਤੇਲ ਦੀ ਚਿਕਨਾਹਟ ਖਤਮ ਹੋਈ ਤਾਂ ਅਰ੍ਲ ਫਿਰ ਅੜਨ ਲੱਗਾ | ਮੈਂ ਸੋਚ ਵਿਚਾਰ ਕਰਕੇ ਇੱਕ ਨਤੀਜੇ ਤੇ ਪਹੁੰਚਿਆ ਤੇ ਦੇਸੀ ਸਾਬਣ ਦੀ ਚੱਕੀ ਫੜ ਕੇ ਅਰ੍ਲ ਤੇ ਘਸਾ ਦਿਤੀ ਜਿਸ ਨਾਲ ਅਰ੍ਲ ਰਵਾਂ ਵੀ ਹੋ ਗਿਆ ਤੇ ਉਹਦੀ ਚਿਕਨਾਈ ਵੀ ਬਹੁਤ ਦੇਰ ਤੱਕ ਬਣੀ ਰਹੀ |

No comments:

Post a Comment