ਨਜਰ \ ਇੰਦਰਜੀਤ ਕਮਲ - Inderjeet Kamal

Latest

Friday 8 February 2019

ਨਜਰ \ ਇੰਦਰਜੀਤ ਕਮਲ

ਇੱਕ ਔਰਤ ਬਹੁਤ ਜਿਆਦਾ ਬੀਮਾਰ ਸੀ ਤੇ ਕਈ ਸਾਲਾਂ ਤੋਂ ਦੂਰੋਂ ਦੂਰੋਂ ਇਲਾਜ ਕਰਵਾ ਕੇ ਥੱਕ ਚੁੱਕੀ ਸੀ | ਅੰਗਰੇਜ਼ੀ ਦਵਾਈਆਂ ਖਾ ਖਾ ਕੇ ਉਹਦਾ ਵਜ਼ਨ ਵੀ ਕਵਿੰਟਲ ਦੇ ਕੋਲ ਪਹੁੰਚ ਗਿਆ ਸੀ | ਪਿਛਲੇ ਹਫਤੇ ਮੈ ਉਹਨੂੰ ਇੱਕ ਹਫਤੇ ਦੀ ਦਵਾਈ ਦੇ ਕੇ ਭੇਜ ਦਿੱਤਾ | ਅੱਜ ਦੋਵੇਂ ਮੀਆਂ ਬੀਵੀ ਫਿਰ ਆਏ | ਮੈਂ ਔਰਤ ਨੂੰ ਪੁੱਛਿਆਂ ," ਕੀ ਹਾਲਾਤ ਨੇ ? "
ਕਹਿੰਦੀ ," ਦਵਾਈ ਖਤਮ ਹੈ , ਹੋਰ ਦੇ ਦਿਓ |"
ਮੈਂ ਕਿਹਾ ," ਪੋਜੀਸ਼ਨ ਕੀ ਹੈ ? " ‪#‎KamalDiKalam‬
ਕਹਿੰਦੀ ," ਪੀਣ ਵਾਲੀ ਦਵਾਈ ਤਾਂ ਥੋੜੀ ਜਿਹੀ ਬਚੀ ਏ , ਪਰ ਖਾਣ ਵਾਲੀ ਖਤਮ ਏ |"

ਮੈਂ ਕਿਹਾ ," ਪਰ ਮੈਂ ਤੁਹਾਡੇ ਸਰੀਰ ਦੀ ਪੋਜੀਸ਼ਨ ਪੁੱਛ ਰਿਹਾ ਹਾਂ !"
ਕਹਿੰਦੀ ," ਬੱਸ , ਦਵਾਈ ਦੇ ਦਿਓ |"
ਮੈਂ ਕਿਹਾ ," ਦਵਾਈ ਦਾ ਤੁਹਾਡੇ ਤੇ ਕਿੰਨਾਂ ਕੁ ਅਸਰ ਹੋਇਆ ? "
ਕਹਿੰਦੀ ," ਇੱਕ ਹਫਤੇ ਦੀ ਹੋਰ ਦੇ ਦਿਓ !"
ਮੈਂ ਸੋਚਾਂ ਚ ਪੈ ਗਿਆ ਕਿ ਇਹਨੂੰ ਹੋਇਆ ਕੀ ਹੈ ! ਉੰਨੇ ਚਿਰ ਨੂੰ ਉਹਦਾ ਘਰਵਾਲਾ ਕਹਿੰਦਾ ," ਡਾਕਟਰ ਸਾਹਬ , ਇਹਨੇ ਕੁਝ ਨਹੀੰ ਦੱਸਣਾ , ਇਹ ਜਦੋਂ ਵੀ ਕਹਿੰਦੀ ਏ ਕਿ ਇਹ ਠੀਕ ਹੈ ਤਾਂ ਇਹਨੂੰ ਨਜਰ ਲੱਗ ਜਾਂਦੀ ਏ ਤੇ ਫਿਰ ਬੀਮਾਰ ਹੋ ਜਾਂਦੀ ਏ |"
ਜੈ ਬਾਬਾ ਨਜਰ ਦੇਵਤਾ , ਤੇਰੀ ਸਦਾ ਹੀ ਜੈ !

No comments:

Post a Comment