ਪੜਪ੍ਰਾਹੁਣਾ / ਇੰਦਰਜੀਤ ਕਮਲ - Inderjeet Kamal

Latest

Friday, 8 February 2019

ਪੜਪ੍ਰਾਹੁਣਾ / ਇੰਦਰਜੀਤ ਕਮਲ

ਅਸੀਂ ਮਾਝੇ ਵਾਲੇ ਅਤੇ ਮੇਰੇ ਸਹੁਰੇ ਦੁਆਬੇ 'ਚ । ਮੇਰੇ ਸਹੁਰੇ ਜਵਾਈ /ਦਮਾਦ ਨੂੰ ਪ੍ਰਾਹੁਣਾ ਕਹਿੰਦੇ ਨੇ । ਸ਼ੁਰੂ ਸ਼ੁਰੂ ',ਚ ਮੈਨੂੰ ਓਪਰਾ ਜਿਹਾ ਲੱਗਿਆ , ਪਰ ਬਾਅਦ ਵਿੱਚ ਆਮ ਵਾਂਗ ਹੋ ਗਿਆ । #KamalDikalam
ਪਿਛਲੇ ਦਿਨੀਂ ਅਸੀਂ ਮੇਰੇ ਸਹੁਰੇ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਗਏ । ਸਾਡੀਆਂ ਦੋਂਵੇਂ ਬੇਟੀਆਂ, ਜਵਾਈ Ashish , Tapinder ਅਤੇ ਬੇਟਾ Kapil ਨਾਲ ਸਨ । 
ਜਾਂਦਿਆਂ ਹੀ ਰਿਸ਼ਤੇਦਾਰ ਮਿਲ਼ੇ ਅਤੇ ਜਾਣ ਪਹਿਚਾਣ ਦਾ ਦੌਰ ਚੱਲਿਆ । ਇੱਕ ਰਿਸ਼ਤੇਦਾਰ ਔਰਤ ਆਕੇ ਮਿਲੀ , ਕਹਿੰਦੀ ,ਆ ਪ੍ਰਾਹੁਣਿਆਂ ਕੀ ਹਾਲ ਏ , ਆਹ ਕੌਣ ਏਂ ?'
ਮੈਂ ਦੱਸਿਆ ,ਇਹ ਵੱਡੀ ਬੇਟੀ ਇਹ ਛੋਟੀ' ਤੇ ਨਾਲ ਹੀ ਮੇਰਾ ਵੱਡਾ ਜਵਾਈ ਅੱਗੇ ਹੋਕੇ ਕਹਿੰਦਾ ,' ਮੈਂ ਤੁਹਾਡੇ ਪ੍ਰਾਹੁਣੇ ਦਾ ਪ੍ਰਾਹੁਣਾ !'
ਸਾਰੇ ਹੱਸਣ ਲੱਗ ਪਏ । ਮੈਂ ਕਿਹਾ ਫਿਰ ਤਾਂ ਤੂੰ ਪੜਪ੍ਰਾਹੁਣਾ ਹੋ ਗਿਆ, ਜਿਵੇਂ ਪੋਤਾ ਤੇ ਪੜਪੋਤਾ ਹੁੰਦੇ ਨੇ ।'
ਮਾਹੌਲ ਹੋਰ ਖੁਸ਼ਗਵਾਰ ਹੋ ਗਿਆ ।

No comments:

Post a Comment