ਮਿਲਾਵਟੀ ਵਸਤੂਆਂ ਖਾਣ ਜਾਂ ਖਾਣਪੀਣ ਵਿੱਚ ਹੋਈ ਲਾਪਰਵਾਹੀ ਕਾਰਣ ਅਕਸਰ ਹੀ ਚਰਬੀ ਜੰਮਣ ਕਰਕੇ ਸਾਡਾ ਜਿਗਰ \ ਲਿਵਰ ਮੋਟੇਪਣ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋ ਜਾਂਦਾ ਹੈ , ਜਿਸ ਕਾਰਣ ਸਾਨੂੰ ਕਈ ਹੋਰ ਬਿਮਾਰੀਆਂ ਵੀ ਘੇਰ ਲੈਂਦੀਆਂ ਹਨ !
ਕਈ ਦੋਸਤਾਂ ਨੇ ਲਿਵਰ ਨੂੰ ਤੰਦਰੁਸਤ ਕਰਨ ਲਈ ਕਿਸੇ ਆਯੁਰਵੈਦਿਕ ਨੁਸਖੇ ਦੀ ਮੰਗ ਕੀਤੀ ਹੈ ! #KamalDiKalam
ਗੱਲ ਲੰਮੀ ਨਾ ਕਰਦੇ ਹੋਏ ਸਿੱਧੇ ਨੁਸਖੇ ਵੱਲ ਚਲਦੇ ਹਾਂ ।
ਸਮਾਨ -
ਆਲੂ ਬੁਖ਼ਾਰਾ 5 ਦਾਣੇ,ਇਮਲੀ 1 ਚੰਮਚ, ਕਾਸ਼ਨੀ ਅੱਧਾ ਚੰਮਚ,ਧਨੀਆਂ ਅੱਧਾ ਚੰਮਚ
ਅਨਾਰਦਾਣਾ ਅੱਧਾ ਚੰਮਚ,ਛੋਟੀ ਇਲਾਇਚੀ 4 ਦਾਣੇ,ਪੁਦੀਨਾ 16 ਪੱਤੇ |
ਇਹ ਸਾਰੀਆਂ ਵਸਤੂਆਂ ਪੰਸਾਰੀ ਦੀ ਕਿਸੇ ਚੰਗੀ ਦੁਕਾਨ ਤੋਂ ਲੈ ਲੈਣਾ । ਹੋ ਸਕੇ ਤਾਂ ਪੁਦੀਨੇ ਦੇ ਪੱਤੇ ਤਾਜ਼ੇ ਲਓ ਅਤੇ ਬਾਕੀ ਸਾਰਾ ਸਮਾਨ ਸਾਬੂਤ ਹੀ ਲੈਣਾ ।
ਧਨੀਆਂ ਅਤੇ ਛੋਟੀਆਂ ਇਲਾਚੀਆਂ ਬਾਰੀਕ ਪੀਸ ਲਓ । ਸਾਰਾ ਸਮਾਨ ਰਾਤ ਨੂੰ ਤਕਰੀਬਨ 300 ਮਿਲੀ ਲਿਟਰ ਪਾਣੀ ਵਿੱਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਇਹਨੂੰ ਕਿਸੇ ਮਿਕਸੀ , ਦੌਰੀ ਜਾਂ ਪਤੀਲੇ ਵਿੱਚ ਪਾਕੇ ਮਸਲ ਲਓ ਅਤੇ ਕੱਪੜੇ ਨਾਲ ਛਾਣ ਕੇ ਇਸ ਪਾਣੀ ਨੂੰ ਖਾਲੀ ਪੇਟ ਪੀਣ ਤੋਂ ਬਾਅਦ 35-40 ਮਿੰਟ ਕੁਝ ਨਾ ਖਾਓ |
ਇਹ ਖੁਰਾਕ ਇੱਕ ਦਿਨ ਦੀ ਹੈ ਅਤੇ ਇਸ ਤਰ੍ਹਾਂ ਘੱਟੋਘੱਟ 10 ਦਿਨ ਕਰਨਾ ਹੈ |
ਯਾਦ ਰੱਖਣਯੋਗ ਗੱਲ ਇਹ ਹੈ ਕਿ ਹਰ ਦਿਨ ਦੀ ਖੁਰਾਕ ਅਲਗ ਅਲਗ ਕਰਕੇ ਰੱਖ ਲਓ , ਜਦੋਂ ਜ਼ਰੂਰਤ ਹੋਵੇ ਉਸ ਤੋਂ 10-12 ਘੰਟੇ ਪਹਿਲਾਂ ਹੀ ਭਿਓਣਾ ਹੈ ਅਤੇ ਬਾਕੀ ਬਚੇ ਫੋਕ ਨੂੰ ਦੁਬਾਰਾ ਨਹੀਂ ਵਰਤਣਾ | ਤਿਆਰ ਕਰਦੇ ਵਕਤ ਅਤੇ ਬਾਅਦ ਵਿੱਚ ਬਚੀ ਦਵਾਈ ਨੂੰ ਗਿੱਲੇ ਹੱਥ ਜਾਂ ਪਾਣੀ ਨਹੀਂ ਲੱਗਣਾ ਚਾਹੀਦਾ ! ਜ਼ਰੂਰਤ ਮੁਤਾਬਕ ਦਵਾਈ ਹੀ ਪਾਣੀ ਵਿੱਚ ਭਿਓਣੀ ਹੈ ,ਬਾਕੀ ਬਚੀ ਸੁੱਕੀ ਦਵਾਈ ਨੂੰ ਪਾਣੀ ਤੋਂ ਬਚਾਅ ਕੇ ਰੱਖਣਾ ਹੈ !
No comments:
Post a Comment