ਫਾਇਦਾ \ ਇੰਦਰਜੀਤ ਕਮਲ - Inderjeet Kamal

Latest

Thursday, 10 December 2015

ਫਾਇਦਾ \ ਇੰਦਰਜੀਤ ਕਮਲ

ਇੱਕ ਮੈਨੂੰ ਪੁੱਛਦਾ ," ਭਾਜੀ , ਇਹ ਜਿਹੜੇ ਨਗ ਵਗੈਰਾ ਲੋਕ ਅੰਗੂਠੀਆਂ ਚ ਜਾਂ ਗਲੇ ਚ ਪਾਕੇ ਰੱਖਦੇ ਨੇ ਇਹਦਾ ਕੋਈ ਫਾਇਦਾ ਵੀ ਹੁੰਦਾ ਏ ?"
ਮੈਂ ਕਿਹਾ , " ਬਿਲਕੁਲ ਹੁੰਦਾ ਏ ਤੇ ਬਹੁਤ ਜਿਆਦਾ ਹੁੰਦਾ ਏ |" ‪#‎KamalDiKalam‬
ਕੋਲ ਬੈਠਾ ਇੱਕ ਬੰਦਾ ਕਹਿੰਦਾ ," ਨਾਲੇ ਕਹਿੰਦੇ ਜੇ ਇਹ ਸਾਰਾ ਕੁਝ ਵਹਿਮ ਹੁੰਦਾ ਏ ! "
" ਹੁੰਦਾ ਤਾਂ ਵਹਿਮ ਹੀ ਹੈ , ਪਰ ਸਵਾਲ ਇਹ ਹੈ ਕਿ ' ਇਹਦਾ ਕੋਈ ਫਾਇਦਾ ਵੀ ਹੁੰਦਾ ਏ ?' .............
ਫਾਇਦਾ ਤਾਂ ਜ਼ਰੂਰ ਹੁੰਦਾ ਏ |" ਮੈਂ ਕੋਲ ਬੈਠੇ ਬੰਦੇ ਨੂੰ ਉੱਤਰ ਦਿੱਤਾ |

" ਜਦੋਂ ਵਹਿਮ ਹੈ ਤੇ ਫਿਰ ਫਾਇਦਾ ਕਿਵੇਂ ਹੁੰਦਾ ਏ ? " ਉਹਨੇ ਫਿਰ ਸਵਾਲ ਕੀਤਾ |
" ਮੇਰੀ ਗੱਲ ਧਿਆਨ ਨਾਲ ਸੁਣ ," ਮੈਂ ਫਿਰ ਕੋਲ ਬੈਠੇ ਬੰਦੇ ਨੂੰ ਕਿਹਾ ," ਜਿਹੜਾ ਬੰਦਾ ਨਗ ਪਾਉਣ ਦੀ ਸਲਾਹ ਦਿੰਦਾ ਏ ਉਹਨੂੰ ਦਖਸ਼ਨਾ ਮਿਲਦੀ ਏ , ਜਿਹੜਾ ਵੇਚਦਾ ਏ ਉਹਨੂੰ ਮੁਨਾਫਾ ਮਿਲਦਾ ਏ , ਜਿਹੜਾ ਮੜ੍ਹ ਕੇ ਦਿੰਦਾ ਏ , ਉਹਦਾ ਕੰਮ ਚੱਲਦਾ ਏ | ਕਿਸੇ ਨਾ ਕਿਸੇ ਦਾ ਤਾਂ ਫਾਇਦਾ ਤਾਂ ਹੁੰਦਾ ਹੀ ਹੈ ਭਾਵੇਂ ਪਾਉਣ ਵਾਲੇ ਦਾ ਨਹੀਂ ਹੁੰਦਾ |

No comments:

Post a Comment