80ਵਿਆਂ ਦੇ ਸ਼ੁਰੂ ਵਿੱਚ ਸਾਡੇ ਸ਼ਹਿਰ ਪੱਟੀ ਵਿੱਚ ਮੇਰੀ ਇੱਕ ਨਵੇਂ ਆਏ ਦਰਜ਼ੀ ਨਾਲ ਮੁਲਾਕਾਤ ਹੋਈ ਜੋ ਇੱਕ ਕੱਪੜੇ ਦੀ ਦੁਕਾਨ ਦੇ ਬਾਹਰ ਅੱਡਾ ਲਗਾ ਕੇ ਬੈਠਾ ਸੀ | ਮੈਂ ਉਹਨੂੰ ਇੱਕ ਪੈੰਟ ਕਮੀਜ਼ ਸੀਣ ਲਈ ਦਿੱਤੀ ਤਾਂ ਉਹਨੇ ਕਿਹਾ ਕਿ ਅੱਜ ਕੱਲ੍ਹ ਤੰਗ ਪੈਂਟਾਂ ਦਾ ਰਿਵਾਜ਼ ਆ ਰਿਹਾ ਹੈ , ਉਸ ਤਰ੍ਹਾਂ ਦੀ ਸੀਕੇ ਦੇਵਾਂ ?
ਮੈਂ ਹਾਮੀ ਭਰੀ ਤੇ ਸੂਟ ਸਵਾ ਲਿਆ | ਜਦੋਂ ਮੈਂ ਸੂਟ ਪਾਇਆ ਤਾਂ ਯਾਰਾਂ ਦੋਸਤਾਂ ਨੇ ਪੈੰਟ ਵੇਖਕੇ ਸਵਾਲ ਕੀਤਾ ਕਿ ਕਿੱਥੋਂ ਸਵਾਈ ਏ ? #KamalDiKalam
ਮੈਂ ਦੋਸਤਾਂ ਨੂੰ ਪੱਪੂ ਦਾ ਪਤਾ ਦੱਸ ਦਿੱਤਾ ਤੇ ਦੋਸਤ ਵਾਰੀ ਵਾਰੀ ਉਹਦੇ ਕੋਲ ਜਾਣ ਲੱਗੇ ਤੇ ਕਹਿਣ ," ਪੈੰਟ ਸਿਵਾਉਣੀ ਏ ਪਰ ਇੰਦਰਜੀਤ ਦੀ ਪੈੰਟ ਵਰਗੀ ਸਿਉਣੀ ਏ , ਪੱਪੂ ਭੀੜੀ |" ਹੌਲੀ ਹੌਲੀ ਉਸ ਦਰਜ਼ੀ ਦਾ ਨਾਂ ਹੀ ' ਪੱਪੂ ਭੀੜੀ ' ਪੈ ਗਿਆ |
No comments:
Post a Comment