ਸੰਮੋਹਨ , संमोहन \ ਇੰਦਰਜੀਤ ਕਮਲ, इन्द्रजीत कमल - Inderjeet Kamal

Latest

Friday, 22 May 2015

ਸੰਮੋਹਨ , संमोहन \ ਇੰਦਰਜੀਤ ਕਮਲ, इन्द्रजीत कमल

संमोहन (Hypnotism) एक कला है जिसको कम शब्दों बताना आसान नहीं है , फिर भी इतना बता दूं कि हमारे दिमाग के तीन हिस्से होते हैं ; सुचेत, अचेत और अवचेत ( Consciousness mind , Subconscious mind , and Unconscious mind ) हमारे दिमाग के अवचेत हिस्से में कोई डर यां भ्रम बैठ जाता है जिस कारण उस मरीज़ को अजीब अजी तरह के अहसास होने लगते हैं जिसे हम उपरी/ओपरी कसर यां भूत प्रेत का नाम दे देते हैं | किसी को भूत प्रेत नजर आना , आपने अंदर कोई दैवी शक्ति महसूस होना | मन में बसा डर यां वहम कई और हरकतें करने को मजबूर कर देता है |
                                संमोहन कला के प्रयोग से हम मरीज़ को एक अप्राकृतिक निद्रा (Unnatural sleep)में ले जाते हैं और उसे आदेश दे कर डर और भ्रम से मुक्त किया जाता है | कई लोग आते हैं जो कहते हैं कि वो संमोहन कला को नहीं मानते | अगर कोई शक्ति है उनको सन्मोहित करके दिखाओ, इस लिए मैं स्पष्ट करना चाहता हूँ कि ये काम किसी की मर्जी के बगैर जबरदस्ती यां उसके असहमत होने पर नहीं किया जा सकता | कई ठग लोगों ने संमोहन कला को डरावना बना कर पेश किया है और किताबों में बहुत बकवास तरीके लिखे हैं इस कला को सीखने के | किसी ने दीवार ऊपर चक्कर बना कर और किसी ने मोमबत्ती जला कर उस पर नजर टिकाने को कहा है , जो नुकसानदायक तो हो सकता है फायदेमंद नहीं |
संमोहन कला सीखनी कोई मुश्किल नहीं है | कलाकारी को प्यार करने वाला एक साधारन दिमाग का मालिक व्यक्ति भी  इस  कला को  चंद मिनटों में सीख सकता है ,  बाकि उसके अभ्यास पर निर्भर करता है कि वो इस कला में कितनी मुहारत हासल  करता है |

First Step in Hypnotism/पहली सीडी

किसी को सन्मोहित करने के लिए आप के अपने अंदर भरपूर आत्मविश्वास (Confidence) की जरूरत है और सन्मोहित होने वाले व्यक्ति के मन अंदर आपके प्रती विश्वास भी बहुत जरूरी है | 
  • सब से पहले स्कूल में पढने वाले किशोर आयु ( १३-१४ वर्ष ) के तीन चार बच्चों को ऑंखें बंद करके खड़े रहने को कहो | 
  • बच्चों को अपने हाथ अपने शरीर से थोड़े आगे खोल कर रखने को कहो | 
  • अब बच्चों की सोच मुताबिक उनको आदेश दो | जैसे उनको बहुत ही मधुर और असरदार आवाज़ में आदेश दो ," अब सारे बच्चों के हाथ ऊपर उठने शुरू हो जाएँगे और मेरे दस तक गिनती करते करते आप के हाथ बिलकुल ऊपर उठ जाएँगे| जिस बच्चे के हाथ तेज़ी से ऊपर जाएँगे , पेपरों में उस बच्चे के नंबर सब से ज़्यादा आएँगे|
  • (गिनती शुरू करो ) ..  एक .....सब बच्चों के हाथ तेज़ी से उर उठ रहे हैं , मगर एक बच्चे के हाथ बहुत तेज़ी से ऊपर जा रहे हैं , इसी कारण उसके नंबर सब से ज़्यादा आएंगे |" 
  • इस आदेश कम से कम तीन बार दोहराओ |
  • ( गिनती जारी रखो ) " दो ....... सब बच्चों के मन इस समय बहुत खुश हैं और हर बच्चा ज़्यादा से ज़्यादा नंबर लेना चाहता है |  बच्चों के हाथ बहुत अच्छे तरीके से ऊपर उठ रहे हैं |" इस आदेश को भी कम से कम तीन बार दोहराओ और जरूरत मुताबिक आदेश देते रहो |अगर बच्चे पढने वाले न हों तो उनकी इच्छा मुताबिक आदेश दिए जा सकते हैं , मगर आप की आवाज़ एक बडिया प्रवचन करने वाले जैसी असरदार होनी चाहिए |
  • धीरे धीरे आदेश दोहरा कर अपनी गिनती दस तक ले जाओ | आप देखोगे कि आप को इसमें हैरान कर देने वाली कामयाबी मिली है | अगर किसी कारण आप नकाम रहते हो तो भी घबराने की जरूरत नहीं है दोबारा कोशिश करो | मगर ध्यान रखो कि आपके आसपास कोई भी व्यक्ति यां बच्चा इसका मजाक बनाने वाला नहीं होना चाहिए | इस काम में गंभीरता वाला माहौल ही सहायक होता है |

जब आप इस काम में कामयाब हो जाओगे तो आप को अपने आप ही समझ आ जाएगी कि आप की इस कार्यवाई दौरान कौन सा बच्चा सब से ज़्यादा प्रभावित हुआ है | उस बच्चे की पहचान कर लो ताकि वो आने वाले समय में आपके लिए बहुत बढिया सहायक होगा | 
जारी ............

ਸੰਮੋਹਨ ਇੱਕ ਕਲਾ ਹੈ ਜਿਹਨੂੰ ਥੋੜੇ ਜਿਹੇ ਸ਼ਬਦਾਂ ਵਿੱਚ ਦੱਸਣਾ ਆਸਾਨ ਨਹੀਂ ਹੈ , ਫਿਰ ਵੀ ਇੰਨਾ ਕੁ ਦੱਸ ਦਿੰਦਾ ਹਾਂ ਕਿ ਸਾਡੇ ਦਿਮਾਗ ਦੇ ਤਿੰਨ ਹਿੱਸੇ ਹੁੰਦੇ ਹਨ, ਸੁਚੇਤ , ਅਚੇਤ ਤੇ ਅਵਚੇਤ ਮਨ  | ਸਾਡੇ ਦਿਮਾਗ ਦੇ ਅਵਚੇਤ ਹਿੱਸੇ ਵਿੱਚ ਕੋਈ ਡਰ ਜਾਂ ਵਹਿਮ ਬੈਠ ਜਾਂਦਾ ਹੈ ਜਿਸ ਕਾਰਣ ਉਸ ਮਰੀਜ਼ ਨੂੰ ਅਜੀਬ ਅਜੀਬ ਤਰ੍ਹਾਂ ਦਾ ਅਹਿਸਾਸ ਹੋਣ ਲਗਦਾ ਹੈ, ਜਿਹਨੂੰ ਅਸੀਂ ਓਪਰੀ ਕਸਰ ਦਾ ਨਾਂ ਦੇ ਦਿੰਦੇ ਹਾਂ | ਜਿਵੇਂ ਕੋਈ ਭੂਤ ਪ੍ਰੇਤ ਨਜਰ ਆਉਣਾ, ਆਪਣੇ ਅੰਦਰ ਕੋਈ ਗੈਬੀ ਸ਼ਕਤੀ ਮਹਿਸੂਸ ਹੋਣੀ, ਮਨ ਵਿੱਚ ਵੱਸਿਆ ਕੋਈ ਡਰ ਜਾਂ ਵਹਿਮ ਕਈ ਹੋਰ ਹਰਕਤਾਂ ਕਰਨ ਲਈ ਵੀ ਉਕਸਾ ਦਿੰਦਾ ਹੈ | #KamalDiKalam
                            ਸੰਮੋਹਨ ਕਲਾ ਰਾਹੀਂ ਅਸੀਂ ਮਰੀਜ਼ ਨੂੰ ਇੱਕ ਨਕਲੀ ਨੀਂਦ ਵਿੱਚ ਲੈ ਜਾਂਦੇ ਹਾਂ ਤੇ ਉਹਦੇ ਦਿਮਾਗ ਨੂੰ ਆਦੇਸ਼ ਦੇਦੇ ਕੇ ਉਹਨੂੰ ਡਰ ਅਤੇ ਵਹਿਮ ਮੁਕਤ ਕੀਤਾ ਜਾਂਦਾ ਹੈ | ਕਈ ਲੋਕ ਆਉਂਦੇ ਹਨ ਜੋ ਕਹਿੰਦੇ ਹਨ ਕਿ ਮੈਂ ਨਹੀਂ ਮੰਨਦਾ ਸੰਮੋਹਨ ਕਲਾ ਨੂੰ | ਜੇ ਕੋਈ ਸ਼ਕਤੀ ਹੈ ਤਾਂ ਮੌਨੂੰ ਸੰਮੋਹਨ ਕਰੋ, ਇਸ ਕਰਕੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਕੰਮ ਮਰੀਜ਼ ਦੀ ਮਰਜ਼ੀ ਤੋਂ ਬਗੈਰ ਜਬਰਦਸਤੀ ਜਾਂ ਉਹਦੇ ਅਸਹਿਮਤ ਹੋਣ ਤੇ ਨਹੀਂ ਕੀਤਾ ਜਾ ਸਕਦਾ | ਕਈ ਠੱਗ ਲੋਕਾਂ ਨੇ ਇਹਨੂੰ ਹਊਆ ਬਣਾਕੇ ਪੇਸ਼ ਕੀਤਾ ਹੋਇਆ ਹੈ ਤੇ ਕਿਤਾਬਾਂ ਵਿੱਚ ਬਹੁਤ ਬਕਵਾਸ ਤਰੀਕੇ ਲਿਖੇ ਹਨ ਸੰਮੋਹਨ ਕਲਾ ਸਿੱਖਣ ਦੇ|  ਕਿਸੇ ਨੇ ਕੰਧ ਤੇ ਚੱਕਰ ਬਣਾਕੇ ਤੇ ਕਿਸੇ ਨੇ ਮੋਮਬੱਤੀ ਜਗਾਕੇ ਨਜਰ ਟਿਕਾਉਣ ਲਈ ਕਿਹਾ ਹੈ, ਜੋ ਨੁਕਸਾਨਦਾਇਕ ਤਾਂ ਹੋ ਸਕਦੇ ਹਨ ਪਰ ਸੰਮੋਹਨ ਕਲਾ ਕਦੇ ਵੀ ਨਹੀ ਸਿਖਾ ਸਕਦੇ.|
                                    (ਗਿਣਤੀ ਜਾਰੀ ਰੱਖੋ ) " ਦੋ .....  ਸਾਰੇ ਬੱਚਿਆਂ ਦੇ ਮਨ ਇਸ ਵਕਤ ਬਹੁਤ ਖੁਸ਼ ਹਨ ਤੇ ਉਹ ਪੇਪਰਾਂ ਵਿੱਚੋਂ ਵੱਧ ਤੋਂ ਵੱਧ ਨੰਬਰ ਲੈਣਾ ਚਾਹੁੰਦੇ ਹਨ | ਬੱਚਿਆਂ ਦੇ ਹੱਥ ਬਹੁਤ ਵਧੀਆ ਤਰੀਕੇ ਨਾਲ ਉੱਪਰ ਉਠ ਰਹੇ ਹਨ |" ਇਸ ਆਦੇਸ਼ ਨੂੰ ਵੀ ਘੱਟੋਘੱਟ ਤਿੰਨ ਵਾਰ ਦੁਹਰਾਓ ਤੇ ਜ਼ਰੂਰਤ ਮੁਤਾਬਕ ਆਦੇਸ਼ ਦਿੰਦੇ ਰਹੋ | ਅਗਰ ਬੱਚੇ ਪੜ੍ਹਨ ਵਾਲੇ ਨਾ ਹੋਣ ਜਾਂ ਤੁਹਾਨੂੰ ਉਹਨਾਂ ਦੀ ਕਿਸੇ ਹੋਰ ਖਾਹਿਸ਼ ਦਾ ਪਤਾ ਹੋਵੇ ਤਾਂ ਤੁਸੀਂ ਆਪਣੇ ਆਦੇਸ਼ ਉਸ ਮੁਤਾਬਕ ਬਦਲ ਸਕਦੇ ਹੋ , ਪਰ ਤੁਹਾਡੀ ਆਵਾਜ਼ ਵਿੱਚ ਇੱਕ ਵਧੀਆ ਪ੍ਰਵਚਨ ਕਰਨ ਵਾਲੇ ਬਾਬੇ ਦੀ ਆਵਾਜ਼ ਵਰਗਾ ਅਸਰ ਹੋਣਾ ਚਾਹੀਦਾ |
   ਸੰਮੋਹਨ ਕਲਾ ਸਿੱਖਣੀ ਕੋਈ ਮੁਸ਼ਕਿਲ ਕੰਮ ਨਹੀਂ ਹੈ | ਕਲਾਕਾਰੀ ਨੂੰ ਪਿਆਰ ਕਰਨ ਵਾਲਾ , ਇੱਕ ਸਧਾਰਣ ਦਿਮਾਗ ਦਾ ਮਾਲਿਕ  ਵਿਅਕਤੀ ਸੰਮੋਹਨ ਕਲਾ ਨੂੰ ਕੁਝ ਮਿੰਟ ਵਿੱਚ ਸਿੱਖ ਸਕਦਾ ਹੈ , ਬਾਕੀ ਉਹਦੇ ਤਜ਼ਰਬੇ ਤੇ ਲਗਨ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਕਲਾ ਵਿੱਚ ਕਿੰਨੀ ਮੁਹਾਰਤ ਹਾਸਲ ਕਰ ਸਕਦਾ ਹੈ | ਕਈ ਵਿਕਸਤ ਦੇਸ਼ਾਂ ਵਿੱਚ ਇਸ ਕਲਾ ਰਾਹੀਂ ਮਰੀਜ਼ਾਂ ਦੇ ਅਪ੍ਰੇਸ਼ਨ ਤੱਕ ਕਿਤੇ ਜਾਂਦੇ ਹਨ |
                              ਪਹਿਲੀ ਪੌੜੀ
                            ***********
                       ਕਿਸੇ ਨੂੰ ਸੰਮੋਹਿਤ ਕਰਨ ਲਈ ਤੁਹਾਡੇ ਮਨ ਅੰਦਰ ਭਰਪੂਰ ਆਤਮ ਵਿਸ਼ਵਾਸ ਚਾਹੀਦਾ ਹੈ ਤੇ ਸੰਮੋਹਿਤ ਹੋਣ ਵਾਲੇ ਦੇ ਮਨ ਅੰਦਰ ਤੁਹਾਡੇ ਪ੍ਰਤੀ ਵਿਸ਼ਵਾਸ ਵੀ ਬਹੁਤ ਜਰੂਰੀ ਹੈ | ਸਭ ਤੋਂ ਪਹਿਲਾਂ ਸਕੂਲ ਚ ਪੜ੍ਹਨ ਵਾਲੇ ਕਿਸ਼ੋਰ ਉਮਰ ( 13-14 ਸਾਲ ) ਦੇ ਤਿੰਨ ਚਾਰ ਬੱਚਿਆਂ ਨੂੰ ਅੱਖਾਂ ਬੰਦ ਕਰਕੇ ਸਾਵਧਾਨ ਖੜ੍ਹੇ ਹੋਣ ਲਈ ਕਹੋ | ਬੱਚਿਆਂ ਨੂੰ ਆਪਣੇ ਹੱਥ ਆਪਣੇ ਸਰੀਰ ਤੋਂ ਥੋੜੇ ਜਿਹੇ ਅੱਗੇ ਖੋਲ੍ਹਕੇ ਰੱਖਣ  ਲਈ ਕਹੋ | ਹੁਣ ਬੱਚਿਆਂ ਦੀ ਸੋਚ ਮੁਤਾਬਕ ਉਹਨਾਂ ਨੂੰ ਆਦੇਸ਼ ਦਿਓ | ਜਿਵੇਂ ਉਹਨਾਂ ਨੂੰ ਬੜੀ ਹੀ ਮਿੱਠੀ ਅਤੇ ਅਸਰਦਾਰ ਆਵਾਜ਼ ਵਿੱਚ  ਆਦੇਸ਼ ਦਿਓ ," ਹੁਣ ਸਾਰੇ ਬੱਚਿਆਂ ਦੇ ਹੱਥ ਉੱਪਰ ਉੱਠਣੇ ਸ਼ੁਰੂ ਹੋ ਜਾਣਗੇ ਤੇ ਮੇਰੇ ਦਸ ਤੱਕ ਗਿਣਤੀ  ਕਰਦੇ ਕਰਦੇ ਤੁਹਾਡੇ ਹੱਥ ਬਿਲਕੁਲ ਉੱਪਰ ਉਠ ਜਾਣਗੇ | ਜਿਹੜੇ ਬੱਚੇ ਦੇ ਹੱਥ ਤੇਜ਼ੀ ਨਾਲ ਉੱਪਰ ਉੱਠਣਗੇ , ਪੇਪਰਾਂ ਵਿੱਚ ਉਹਦੇ ਸਾਰੇ ਬੱਚਿਆਂ ਨਾਲੋਂ ਜ਼ਿਆਦਾ ਨੰਬਰ ਆਉਣਗੇ | ( ਗਿਣਤੀ ਸ਼ੁਰੂ ਕਰੋ ) ਇੱਕ ....  ਸਾਰੇ ਬੱਚਿਆਂ ਦੇ ਹੱਥ ਹੌਲੀ ਹੌਲੀ ਉੱਪਰ ਉਠ ਰਹੇ ਹਨ , ਪਰ ਇੱਕ ਬੱਚੇ ਦੇ ਹੱਥ ਤੇਜ਼ੀ ਨਾਲ ਉੱਪਰ ਜਾ ਰਹੇ ਹਨ | ਇਸ ਕਰਕੇ ਉਹਦੇ ਨੰਬਰ ਸਭ ਤੋਂ ਜਿਆਦਾ ਆਉਣਗੇ |" ਇਸ  ਆਦੇਸ਼ ਨੂੰ ਆਪਣੀ ਪ੍ਰਭਾਵਸ਼ਾਲੀ ਆਵਾਜ਼ ਵਿੱਚ ਘੱਟੋ ਘੱਟ ਤਿੰਨ ਵਾਰ ਦੁਹਰਾਓ |
                                  ਹੌਲੀ ਹੌਲੀ ਆਦੇਸ਼  ਦੁਹਰਾ ਦੁਹਰਾ ਕੇ ਆਪਣੀ ਗਿਣਤੀ ਨੂੰ ਦਸ ਤੱਕ ਲੈ ਜਾਓ | ਤੁਸੀਂ ਵੇਖੋਗੇ ਕਿ ਤੁਹਾਨੂੰ ਇਹਦੇ ਵਿੱਚ ਹੈਰਾਨੀ ਜਨਕ ਕਾਮਯਾਬੀ ਮਿਲੀ ਹੈ | ਅਗਰ ਕਿਸੇ ਕਾਰਨ ਤੁਸੀਂ ਨਾਕਾਮ ਰਹਿੰਦੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ ,  ਦੁਬਾਰਾ ਕੋਸ਼ਿਸ਼ ਕਰੋ | ਪਰ ਧਿਆਨ ਰੱਖੋ ਕਿ ਤੁਹਾਡੇ ਆਸਪਾਸ ਕੋਈ ਵੀ ਵਿਅਕਤੀ ਜਾਂ ਬੱਚਾ ਇਸ ਦਾ ਮਜ਼ਾਕ ਬਣਾਉਣ ਵਾਲਾ ਨਹੀਂ ਹੋਣਾ ਚਾਹੀਦਾ | ਇਸ ਕੰਮ ਵਿੱਚ ਗਭੀਰਤਾ ਵਾਲਾ ਮਾਹੌਲ ਹੀ ਕੰਮ ਕਰਦਾ ਹੈ |
                           ਜਦੋਂ ਤੁਸੀਂ ਇਸ ਕੰਮ ਵਿੱਚ ਕਾਮਯਾਬ ਹੋ ਜਾਓਗੇ ਤਾਂ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਏਗੀ ਕਿ ਤੁਹਾਡੀ ਇਸ ਕਾਰਵਾਈ ਦੌਰਾਨ ਕਿਹੜਾ ਬੱਚਾ ਸਭ ਤੋਂ ਜਿਆਦਾ ਪ੍ਰਭਾਵਤ ਹੋਇਆ ਹੈ | ਉਸ ਬੱਚੇ ਦੀ ਇੱਕ ਅਲਗ ਪਹਿਚਾਣ ਕਰ ਲਓ ਤਾਂਕਿ ਉਹ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਇਸ ਕੰਮ ਲਈ ਬਹੁਤ ਵਧੀਆ ਸਹਾਇਕ ਹੋਵੇਗਾ |  ਚਲਦਾ ...........|

7 comments:

  1. ਡਾਕਟਰ ਸਾਹਿਬ ਜਾਣਕਰੀ ਦੇਣ ਲਈ ਧਨਵਾਦ .

    ReplyDelete
  2. ਧੰਨਵਾਦ ਤਾਂ ਮੈਨੂੰ ਕਰਨਾ ਚਾਹੀਦਾ ਏ ਜੀ , ਜੋ ਤੁਸੀਂ ਚੱਕਰ ਮਾਰਿਆ !

    ReplyDelete