ਕਈ ਲੋਕ ਅੱਜ ਕੱਲ੍ਹ ਹੋਮਿਓਪੈਥਿਕ ਤੇ ਆਯੁਰਵੈਦਿਕ ਦੇ ਪਿੱਛੇ ਹੱਥ ਧੋਹ ਕੇ ਨਹੀਂ ਨਹਾ ਧੋਹ ਕੇ ਪਏ ਨੇ ਕਿ ਇਹ ਗੈਰ ਵਿਗਿਆਨਿਕ ਹਨ | ਇੱਕ ਦੋਸਤ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਹੋਮਿਓਪੈਥਿਕ ਜਾਂ ਆਯੁਰਵੈਦਿਕ ਇਲਾਜ ਕਰਵਾਉਣ ਦੀ ਥਾਂ ਅਰਦਾਸ ਕਰ ਲੈਣੀ ਚੰਗੀ ਹੈ , ਇਹਦੇ ਨਾਲ ਆਰਥਿਕ ਲੁੱਟ ਵੀ ਨਹੀਂ ਹੁੰਦੀ |
ਭਲੇ ਮਾਨਸੋ ਹੋਮਿਓਪੈਥਿਕ ਬਾਰੇ ਤਾਂ ਹਰ ਇੱਕ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੈ , ਪਹਿਲਾਂ ਅੱਜ ਆਯੁਰਵੈਦਿਕ ਇਲਾਜ ਬਾਰੇ ਗੱਲ ਕਰਦੇ ਹਾਂ | ਕਿਸੇ ਦਾ ਗਲਾ ਖਰਾਬ ਹੁੰਦਾ ਹੈ ਤਾਂ ਬਹੁਤ ਲੋਕ ਉਹਨੂੰ ਗਰਮ ਪਾਣੀ ਵਿੱਚ ਲੂਣ ਜਾਂ ਫਿਟਕਰੀ ਪਾਕੇ ਗਰਾਰੇ ਕਰਨ ਦੀ ਸਲਾਹ ਦਿੰਦੇ ਹਨ , ਸੱਟ ਲੱਗਣ 'ਤੇ ਦੁੱਧ ਵਿੱਚ ਹਲਦੀ ਪਾਕੇ ਪਿਆਉਣ ਬਾਰੇ ਵੀ ਸਭ ਨੂੰ ਪਤਾ ਹੈ | ਉਲਟੀ ਆਉਣ ਵੇਲੇ ਪਾਣੀ ਵਿੱਚ ਮੋਟੀ ਇਲਾਇਚੀ ਉਬਾਲਕੇ ਦੇਣਾ ਬਹੁਤ ਕਾਰਗਰ ਹੁੰਦਾ ਹੈ | ਘਟੇ ਬੱਲਡ ਪ੍ਰੈਸ਼ਰ ਵੇਲੇ ਲੂਣ ਤੇ ਵਧੇ ਬੱਲਡ ਪ੍ਰੈਸ਼ਰ ਵੇਲੇ ਪਾਣੀ ਚ ਨਿੰਬੂ ਪਾਕੇ ਪੀਣ ਨਾਲ ਆਰਾਮ ਮਿਲਦਾ ਹੈ | ਹੋਰ ਵੀ ਬਹੁਤ ਕੁਝ ਹੈ ਤੇ ਇਹ ਸਭ ਕੁਝ ਆਯੁਰਵੇਦ ਦੀ ਹੀ ਦੇਣ ਹੈ | #KamalDiKalam
ਸਾਡੀਆਂ ਰਸੋਈਆਂ ਆਯੁਰਵੈਦਿਕ ਦਵਾਈਆਂ ਨਾਲ ਭਰੀਆਂ ਹੋਈਆਂ ਹਨ | ਧਨੀਆਂ , ਜ਼ੀਰਾ , ਮਿਰਚ , ਮੁਲੱਠੀ ,ਸੁੰਢ , ਅਜਵੈਣ , ਹਲਦੀ , ਜਾਫਲ , ਤੇਜ਼ ਪੱਤਾ .......... ਮਤਲਬ ਕਿ ਸਾਡੀ ਰਸੋਈ ਵਿੱਚ ਪਈ ਰਸਦ ਵਿੱਚ ਸਭ ਕੁਝ ਹੀ ਤਕਰੀਬਨ ਆਯੁਰਵੇਦ ਦੀ ਦੇਣ ਹੈ , ਜਿਸ ਦਾ ਸੇਵਨ ਅਸੀਂ ਆਪਣੀ ਰੋਜ਼ਾਨਾ ਦੀ ਜਿੰਦਗੀ ਵਿੱਚ ਜਿੰਦਾ ਰਹਿਣ ਲਈ ਕਰਦੇ ਹਾਂ | ਫਿਰ ਵੀ ਜਿਹੜੇ ਲੋਕ ਆਯੁਰਵੇਦ ਨੂੰ ਵਰਤਣਾ ਅਰਦਾਸ ਕਰਨ ਦੇ ਬਰਾਬਰ ਸਮਝਦੇ ਹਨ , ਉਹ ਅੱਜ ਤੋਂ ਖਾਣਾ ਖਾਣ ਦੀ ਥਾਂ ਅਰਦਾਸ ਕਰਕੇ ਆਪਣੇ ਕੰਮ ਧੰਦਿਆਂ ਤੇ ਜਾਇਆ ਕਰਨ 'ਤੇ ਆਕੇ ਅਰਦਾਸ ਕਰਕੇ ਹੀ ਸੌਂ ਜਾਇਆ ਕਰਨ ਤੇ ਆਰਥਿਕ ਲੁੱਟ ਤੋਂ ਬਚਣ !
No comments:
Post a Comment