Saturday, 13 September 2014
New
ਗੱਲ ਵੀਹ ਕੁ ਸਾਲ ਪੁਰਾਣੀ ਹੈ ਜੋ ਮਰਦੇ ਦਮ ਤੱਕ ਦਿਮਾਗ ਚੋਂ ਨਹੀਂ ਨਿਕਲ ਸਕਦੀ |ਮੇਰਾ ਬੇਟਾ ਕਪਿਲ ਸਵਾ ਕੁ ਮਹੀਨੇ ਦਾ ਸੀ ਕਿ ਉਹਦੀ ਦਿਲ ਦੀ ਧੜਕਣ ਬਹੁਤ ਜਿਆਦਾ ਵਧੀ ਹੋਈ ਸੀ | ਮੈਂ ਬਿਨ੍ਹਾਂ ਕੋਈ ਲਾਪਰਵਾਹੀ ਕੀਤਿਆਂ , ਸਾਨੂੰ ਮਿਲਣ ਆਏ ਆਪਣੇ ਜੀਜਾ ਜੀ ਨੂੰ ਨਾਲ ਲੈਕੇ ਡਾਕਟਰ ਵਿਪਿਨ ਦੇ ਕਲੀਨਿਕ ਪਹੁੰਚ ਗਿਆ , ਉਹਨੇ ਬਿਨ੍ਹਾਂ ਦੇਰੀ ਕੀਤਿਆਂ ਮੈਨੂੰ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਕਪਿਲ ਸ਼ਰਮਾ ਕੋਲ ਜਾਣ ਦੀ ਸਲਾਹ ਦਿੱਤੀ \ਅਸੀਂ ਬੱਚੇ ਨੂੰ ਲੈਕੇ ਡਾਕਟਰ ਕਪਿਲ ਸ਼ਰਮਾ ਦੇ ਹਸਪਤਾਲ ਪਹੁੰਚ ਗਏ , ਉਹਨਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਦ ਕਿਹਾ ਕਿ ਬੱਚੇ ਨੂੰ ਦਿਲ ਦਾ ਕੋਈ ਰੋਗ ਨਹੀਂ ਹੈ ਤੇ ਸਾਨੂੰ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਕੋਲ ਸਾਹਨੀ ਹਸਪਤਾਲ ਜਾਣ ਦੀ ਸਲਾਹ ਦਿੱਤੀ \ਹੁਣ ਸਾਨੂੰ ਕੁਝ ਹੌਸਲਾ ਹੋ ਚੁੱਕਾ ਸੀ \ ਅਸੀਂ ਡਾਕਟਰ ਸ਼ਰਮਾ ਦੀ ਸਲਾਹ ਮੰਨ ਕੇ ਸਾਹਨੀ ਹਸਪਤਾਲ ਵੱਲ ਚੱਲ ਪਏ , ਰਸਤੇ ਵਿੱਚ ਸਾਨੂੰ ਬਿਜਲੀ ਬੋਰਡ ਦੇ ਇੱਕ ਅਫਸਰ ਸ਼੍ਰੀ ਏ. ਪੀ .ਸ਼ੁਕਲਾ ਤੇ ਕੈਪਟਨ ਦੇਵ ਰਾਜ ਜੀ ਮਿਲ ਗਏ , ਉਹ ਵੀ ਸਾਡੇ ਨਾਲ ਹੀ ਚੱਲ ਪਏ \ ਸ਼੍ਰੀ ਏ.ਪੀ . ਸ਼ੁਕਲਾ ਜੀ ਨੇ ਦੱਸਿਆ ਕਿ ਡਾਕਟਰ ਸਾਹਨੀ ਉਹਨਾ ਦਾ ਜਾਣਕਾਰ ਹੈ \ਅਸੀਂ ਡਾਕਟਰ ਸਾਹਨੀ ਕੋਲ ਪਹੁੰਚੇ , ਉਹਨਾਂ ਬੱਚੇ ਨੂੰ ਚੈੱਕ ਕਰਨ ਤੋਂ ਬਾਦ ਸ਼੍ਰੀ ਸ਼ੁਕਲਾ ਨੂੰ ਪਾਸੇ ਲੈਜਾ ਕੇ ਪਤਾ ਨਹੀਂ ਕੀ ਕਿਹਾ ਤੇ ਵਾਪਸ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ , "ਫਟਾਫਟ ਬੱਚੇ ਨੂੰ ਦਾਖਲ ਕਰਵਾਓ " ਨਾਲ ਹੀ ਇੱਕ ਪਰਚੀ ਤੇ ਕੁਝ ਦਵਾਈਆਂ ਲਿਖਕੇ ਉਹ ਮੇਰੇ ਵੱਲ ਵਧਾ ਦਿੱਤੀ ," ਇਹ ਦਵਾਈਆਂ ਲੈਕੇ ਆਓ , ਪਹਿਲਾਂ ਗੁਲੂਕੋਸ ਦੀਆਂ ਬੋਤਲਾਂ ਫੜ ਲਿਆਓ "ਮੇਰੀ ਸੰਤੁਸ਼ਟੀ ਨਾ ਹੋਈ ਤੇ ਮੈਂ ਕਿਹਾ , " ਘਰ ਸਲਾਹ ਕਰ ਲੈਂਦੇ ਹਾਂ "ਡਾਕਟਰ ਕਹਿੰਦਾ ," ਸਲਾਹ ਕਰਨ ਦਾ ਟਾਈਮ ਨਹੀਂ ਹੈ , ਇਹਨੂੰ ਫਟਾਫਟ ਦਾਖਲ ਕਰਵਾਓ |ਮੈਂ ਕਿਹਾ " ਡਾਕਟਰ ਸਾਹਿਬ ਪਤਾ ਤਾਂ ਲੱਗੇ ਬੱਚੇ ਨੂੰ ਹੋਇਆ ਕੀ ਹੈ ?"ਡਾਕਟਰ ਨੇ ਆਸੇ ਪਾਸੇ ਵੇਖਿਆ ਤੇ ਹੌਲੀ ਜਿਹੀ ਕਹਿੰਦਾ ,"ਬੱਚੇ ਦੇ ਦਿਲ ਵਿੱਚ ਸੁਰਾਖ ਹੈ "ਮੈਂ ਕਿਹਾ ," ਪਰ ਅਸੀਂ ਤਾਂ ਡਾਕਟਰ ਕਪਿਲ ਸ਼ਰਮਾ ਤੋਂ ਚੈੱਕ ਕਰਵਾ ਕੇ ਆਏ ਹਾਂ , ਉਹਨਾਂ ਤਾਂ ਕਿਹਾ ਇਹਨੂੰ ਦਿਲ ਦਾ ਰੋਗ ਕੋਈ ਨਹੀਂ ਹੈ "" ਕਪਿਲ ਸ਼ਰਮਾ ਕੋਈ ਬੱਚਿਆਂ ਦਾ ਡਾਕਟਰ ਥੋੜਾ ਏ "ਡਾਕਟਰ ਸਾਹਨੀ ਦੀ ਇੰਨੀ ਗੱਲ ਸੁਣਕੇ ਮੈਂ ਨਾਲ ਹੀ ਕਿਹਾ , " ਉਹ ਡੰਗਰਾਂ ਦਾ ਡਾਕਟਰ ਵੀ ਨਹੀਂ ਹੈ , ਅਖੀਰ ਦਿਲ ਦਾ ਡਾਕਟਰ ਤਾਂ ਹੈ |"ਇੰਨਾ ਕਹਿ ਕੇ ਅਸੀਂ ਬੱਚੇ ਨੂੰ ਚੁੱਕਿਆ ਤੇ ਡਾਕਟਰ ਅਰੁਣ ਗੁਪਤਾ ਦੇ ਹਸਪਤਾਲ ਚਲੇ ਗਏ | ਉੱਥੇ ਜਾਕੇ ਇਹ ਨਤੀਜਾ ਨਿਕਲਿਆ ਕਿ ਬੱਚੇ ਦਾ ਬੁਖਾਰ ਵਿਗੜਿਆ ਹੋਇਆ ਸੀ |ਕੁਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਦ ਬੇਟਾ ਬਿਲਕੁਲ ਠੀਕ ਹੋ ਗਿਆ ਤੇ ਅਸੀਂ ਉਹਨੂੰ ਲੈਕੇ ਘਰ ਆ ਗਏ | ਘਰ ਆਉਣ ਤੋਂ ਬਾਦ ਮੈਂ ਸਭ ਤੋਂ ਪਹਿਲਾਂ ਸ਼੍ਰੀ ਏ.ਪੀ. ਸ਼ੁਕਲਾ ਦੇ ਘਰ ਗਿਆ ਤੇ ਕਿਹਾ , "ਸ਼ੁਕਲਾ ਜੀ ਸਿਰਫ ਮੈਨੂੰ ਇਹ ਦੱਸੋ ਕਿ ਡਾਕਟਰ ਸਾਹਨੀ ਨੇ ਤੁਹਾਨੂੰ ਪਾਸੇ ਲੈਜਾ ਕੇ ਕੀ ਕਿਹਾ ਸੀ ?"
About Inderjeet Kamal
A homeopath by profession. A writer by passion.
ਜਾਣਕਾਰੀ
Subscribe to:
Post Comments (Atom)
No comments:
Post a Comment